ਸੇਵਾ ਵਿਖੇ ਸਿਹਤ ਅਤੇ ਸਮਾਜਿਕ ਦੇਖਭਾਲ ਲਈ ਰਾਜ ਦੇ ਸਕੱਤਰ, 

 

ਅਸੀਂ ਤੁਹਾਨੂੰ ਸੋਗਮਈ ਮਾਪਿਆਂ ਦੇ ਇੱਕ ਸਮੂਹ ਦੇ ਰੂਪ ਵਿੱਚ ਬੱਚੇ ਦੀ ਮੌਤ ਦੀ ਹਾਲਤ ਵਿੱਚ ਹੋਣ ਵਾਲੀਆਂ ਨਸਲੀ ਅਸਮਾਨਤਾਵਾਂ ਨੂੰ ਖਤਮ ਕਰਨ ਲਈ ਤੁਰੰਤ ਕਾਰਵਾਈ ਕਰਨ ਲਈ ਕਹਿ ਰਹੇ ਹਾਂ।   

ਯੂਕੇ ਵਿੱਚ, ਕਾਲੇ ਅਤੇ ਏਸ਼ੀਅਨ ਪਰਿਵਾਰਾਂ ਲਈ ਬੱਚੇ ਦੀ ਮੌਤ ਦੀ ਦਰ ਗੋਰੇ ਪਰਿਵਾਰਾਂ ਨਾਲੋਂ ਬਹੁਤ ਜ਼ਿਆਦਾ ਹੈ।   

ਇਹ ਅਸਵੀਕਾਰਯੋਗ ਹੈ। ਕਿਸੇ ਵੀ ਬੱਚੇ ਨੂੰ ਆਪਣੀ ਨਸਲ ਜਾਂ ਜਾਤੀਅਤਾ ਦੇ ਕਾਰਨ ਮਰਨ ਦਾ ਵੱਧ ਖ਼ਤਰਾ ਨਹੀਂ ਹੋਣਾ ਚਾਹੀਦਾ। 

ਸਾਡੇ ਵਿੱਚੋਂ ਹਰੇਕ ਨੇ ਆਪਣੇ ਤਜ਼ਰਬਿਆਂ ਨੂੰ ਉਜਾਗਰ ਕਰਨ ਲਈ ਹੇਠਾਂ ਇੱਕ ਛੋਟਾ ਭਾਗ ਲਿਖਿਆ ਹੈ। 

 

ਵੈਸ਼ਾਲੀ 

ਮੇਰੀ ਧੀ ਜਯਾ ਦਾ ਜਨਮ 19 ਅਗਸਤ 2019 ਨੂੰ 22 ਹਫ਼ਤਿਆਂ ਦੀ ਗਰਭਅਵਸਥਾ ਦੇ ਬਾਅਦ ਹੋਇਆ ਸੀ। ਉਹ 14 ਮਿੰਟ ਤੱਕ ਜਿਉਂਦੀ ਰਹੀ ਅਤੇ ਮੇਰੇ ਪਤੀ ਦੀ ਉਂਗਲ ਫੜਿਆਂ ਮੇਰੀਆਂ ਬਾਹਾਂ ਵਿੱਚ ਮਰ ਗਈ।   

ਸ਼ੁਰੂ ਵਿੱਚ, ਮੈਨੂੰ ਦੱਸਿਆ ਗਿਆ ਸੀ ਕਿ ਮੇਰੀ ਗਰਭ ਅਵਸਥਾ ਉੱਚ ਜੋਖ਼ਮ ਵਾਲੀ ਸੀ। ਫਿਰ ਵੀ, ਮੈਨੂੰ ਕੋਈ ਵਾਧੂ ਦੇਖਭਾਲ ਨਹੀਂ ਮਿਲੀ। ਮੇਰੇ 20-ਹਫ਼ਤੇ ਦੇ ਸਕੈਨ ਦੇ ਦਿਨ, ਕਲੀਨਿਕ ਅਤੇ ਦਾਈ ਟੀਮ ਵਿਚਕਾਰ ਇੱਕ ਸੰਚਾਰ ਗਲਤੀ ਦੇ ਕਾਰਨ ਮੈਨੂੰ ਵਾਪਸ ਭੇਜ ਦਿੱਤਾ ਗਿਆ ਸੀ। ਜਦੋਂ ਮੈਂ ਕਿਹਾ ਕਿ ਮੈਂ ਅਸਾਧਾਰਨ ਲੱਛਣਾਂ ਦਾ ਅਨੁਭਵ ਕਰ ਰਹੀ ਹਾਂ, ਤਾਂ ਮੇਰੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਮੈਨੂੰ ਵਿਸ਼ਵਾਸ ਹੈ ਕਿ ਜੇਕਰ ਮੇਰੀ ਗੱਲ ਸੁਣੀ ਗਈ ਹੁੰਦੀ ਅਤੇ ਸਹੀ ਸਲਾਹ ਦਿੱਤੀ ਜਾਂਦੀ ਤਾਂ ਅੱਜ ਮੇਰੀ ਧੀ ਜੀਵਤ ਹੁੰਦੀ।  

ਇੱਕ ਬੱਚੇ ਦੇ ਸਦਾ ਲਈ ਚਲੇ ਜਾਣ ਦੀ ਵਾਸਤਵਿਕਤਾ ਦੇ ਨਾਲ ਰਹਿਣਾ ਇੱਕ ਅਜਿਹੀ ਚੀਜ਼ ਹੈ ਜੋ ਮੈਂ ਕਿਸੇ ਲਈ ਨਹੀਂ ਚਾਹਾਂਗੀ।   

ਸਾਨੂੰ ਇਹ ਯਕੀਨੀ ਬਣਾਉਣ ਲਈ ਤੁਹਾਡੀ ਮਦਦ ਦੀ ਲੋੜ ਹੈ ਕਿ ਸਰਕਾਰ ਇਸਦਾ ਨੋਟਿਸ ਲੈਂਦੀ ਹੈ ਅਤੇ ਜਣੇਪਾ ਦੇਖਭਾਲ ਵਿਚਲੀਆਂ ਨਸਲੀ ਅਸਮਾਨਤਾਵਾਂ ਨੂੰ ਖਤਮ ਕਰਨ ਵਿੱਚ ਮਦਦ ਕਰਦੀ ਹੈ। ਕਿਸੇ ਨੂੰ ਵੀ ਆਪਣੀ ਚਮੜੀ ਦੇ ਰੰਗ ਕਾਰਨ ਆਪਣੇ ਬੱਚੇ ਨੂੰ ਗੁਆਉਣ ਦਾ ਜ਼ਿਆਦਾ ਜੋਖ਼ਮ ਨਹੀਂ ਹੋਣਾ ਚਾਹੀਦਾ। 

 

ਭਾਵਨਾ ਅਤੇ ਵਿਜੇ 

ਮਈ 2019 ਵਿੱਚ, ਸਾਡੇ ਬੇਟੇ ਜੋਸ਼ਨ ਦਾ ਜਨਮ ਤੋਂ ਥੋੜ੍ਹੀ ਦੇਰ ਬਾਅਦ ਹੀ ਬਦਕਿਸਮਤੀ ਨਾਲ ਦਿਹਾਂਤ ਹੋ ਗਿਆ। ਸਾਨੂੰ ਜੋਸ਼ਨ ਦੀ ਮੌਤ ਦੀ ਜਾਂਚ ਲਈ ਤਿੰਨ ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ, ਜਿੱਥੇ ਇੱਕ ਸੁਤੰਤਰ ਕੋਰੋਨਰ ਨੇ ਪੁਸ਼ਟੀ ਕੀਤੀ ਕਿ ਡਾਕਟਰੀ ਦਖਲ ਦੀ ਘਾਟ ਨੇ ਉਸਦੀ ਮੌਤ ਵਿੱਚ ਯੋਗਦਾਨ ਪਾਇਆ ਸੀ।  ਸਾਨੂੰ ਹਸਪਤਾਲ ਦੁਆਰਾ ਅਖੀਰ ਵਿੱਚ ਇਸ ਗੱਲ ਨੂੰ ਸਵੀਕਾਰ ਕਰਨ ਅਤੇ ਮੁਆਫ਼ੀ ਮੰਗਣ ਲਈ ਸੰਘਰਸ਼ ਪਿਆ।  

ਅਸੀਂ ਪੂਰੀ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਜਦੋਂ ਭਾਵਨਾ ਜਣੇਪੇ ਵਿੱਚ ਸੀ ਤਾਂ ਦਾਈਆਂ ਅਤੇ ਡਾਕਟਰਾਂ ਦੁਆਰਾ ਸਾਡੀਆਂ ਚਿੰਤਾਵਾਂ ਨੂੰ ਨਹੀਂ ਸੁਣਿਆ ਗਿਆ। ਉਨ੍ਹਾਂ ਦੀ ਸਰੀਰਕ ਭਾਸ਼ਾ ਸਪੱਸ਼ਟ ਤੌਰ 'ਤੇ ਇਹ ਸੁਝਾਅ ਦਿੰਦੀ ਸੀ ਕਿ ਭਾਵਨਾ ਨੂੰ ਆਪਣੀਆਂ ਜੰਮਣ-ਪੀੜ੍ਹਾਂ ਦੌਰਾਨ ਜੋ ਦਰਦ ਮਹਿਸੂਸ ਹੋ ਰਿਹਾ ਸੀ, ਉਸ ਬਾਰੇ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਸੀ। ਜੇਕਰ ਸਥਿਤੀ ਪ੍ਰਤੀ ਕਾਰਵਾਈ ਕੀਤੀ ਗਈ ਹੁੰਦੀ, ਤਾਂ ਸਾਡਾ ਪੁੱਤਰ ਜੋਸ਼ਨ ਸਾਡੇ ਨਾਲ ਆਪਣਾ 5ਵਾਂ ਜਨਮਦਿਨ ਮਨਾਉਣ ਲਈ ਇੱਥੇ ਹੁੰਦਾ।  

ਸਾਡੇ ਵਰਗੇ ਬਹੁਤ ਸਾਰੇ ਪਰਿਵਾਰ ਹਨ ਜੋ ਬੱਚੇ ਨੂੰ ਇਸ ਲਈ ਗੁਆ ਦਿੰਦੇ ਹਨ ਕਿਉਂਕਿ ਡਾਕਟਰੀ ਪੇਸ਼ੇਵਰਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਅਸੀਂ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹਾਂ, ਤਾਂ ਜੋ ਕਿਸੇ ਹੋਰ ਪਰਿਵਾਰ ਨੂੰ ਉਹ ਦਰਦ ਨਾ ਝੱਲਣਾ ਪਵੇ ਜੋ ਅਸੀਂ ਰੋਜ਼ਾਨਾ ਅਨੁਭਵ ਕਰਦੇ ਹਾਂ। 

 

ਅੰਬਰ ਅਤੇ ਡੈਰੇਨ  

 

2022 ਵਿੱਚ, ਸਾਡੀ ਖੁਸ਼ੀ ਦਿਲ ਨੂੰ ਤੋੜਨ ਵਾਲੀ ਵਿੱਚ ਬਦਲ ਗਈ ਕਿਉਂਕਿ ਸਾਡੇ ਜੁੜਵਾਂ ਬੱਚੇ, ਜੋ ਕਿ ਦੋ ਗਰਭਪਾਤ ਤੋਂ ਬਾਅਦ ਗਰਭ ਧਾਰਨ ਹੋਏ ਸਨ, ਸਮੇਂ ਤੋਂ ਪਹਿਲਾਂ ਪੈਦਾ ਹੋਏ ਸਨ ਅਤੇ ਸਾਡੀ ਦੇਖਭਾਲ ਵਿੱਚ ਅਣਗਹਿਲੀ ਅਤੇ ਖੁੰਝੇ ਮੌਕਿਆਂ ਕਾਰਨ ਪੂਰੇ ਹੋ ਗਏ ਸਨ।  

ਉੱਚ-ਜੋਖਮ ਵਾਲੀ ਗਰਭ ਅਵਸਥਾ ਦੌਰਾਨ ਸਹਾਇਤਾ ਲਈ ਸਾਡੇ ਦੁਆਰਾ ਕੀਤੀਆਂ ਬੇਨਤੀਆਂ ਦੇ ਬਾਵਜੂਦ, ਮਹੱਤਵਪੂਰਣ ਮੁਲਾਕਾਤਾਂ ਨੂੰ ਰੱਦ ਕਰ ਦਿੱਤਾ ਗਿਆ ਜਾਂ ਨਜ਼ਰਅੰਦਾਜ਼ ਕੀਤਾ ਗਿਆ, ਅਤੇ ਸਾਡੀਆਂ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਬਾਅਦ ਦੀ ਸਮੀਖਿਆ ਨੇ ਨੌਂ ਮੌਕਿਆਂ ਨੂੰ ਉਜਾਗਰ ਕੀਤਾ ਜਿੱਥੇ ਸਹੀ ਡਾਕਟਰੀ ਦਖਲਅੰਦਾਜ਼ੀ ਨੇ ਸਾਡੇ ਬੱਚਿਆਂ ਨੂੰ ਬਚਾ ਸਕਣਾ ਸੀ। ਸਾਡੀਆਂ ਯਾਦਾਂ ਹੁਣ ਦੁੱਖਾਂ ਨਾਲ ਭਰੀਆਂ ਹੋਈਆਂ ਹਨ-ਜਨਮ ਅਤੇ ਵਿਦਾਇਗੀ, ਅੰਤਮ ਸੰਸਕਾਰ, ਅਤੇ ਉਨ੍ਹਾਂ ਦੀਆਂ ਕਬਰਾਂ 'ਤੇ ਜਾਣਾ। ਨੁਕਸਾਨ ਸਾਡੇ ਤੱਕ ਹੀ ਸੀਮਤ ਨਹੀਂ ਹੈ; ਇਹ ਸਾਡੀ ਵੱਡੀ ਧੀ, ਸਾਡੇ ਪਰਿਵਾਰ ਅਤੇ ਦੋਸਤਾਂ ਨੂੰ ਪ੍ਰਭਾਵਿਤ ਕਰਦਾ ਹੈ।   

ਅਸੀਂ ਇੱਕ ਅਜਿਹੀ ਪ੍ਰਣਾਲੀ ਵਿੱਚ ਭਰੋਸਾ ਕੀਤਾ ਜਿਸ ਨੇ ਸਾਨੂੰ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਫੇਲ੍ਹ ਕਰ ਦਿੱਤਾ, ਸਾਡੇ ਕੋਲ ਇਹ ਸਵਾਲ ਛੱਡ ਦਿੱਤਾ ਕਿ ਜੇਕਰ ਅਸੀਂ ਕਿਸੇ ਹੋਰ ਪਿਛੋਕੜ ਤੋਂ ਹੁੰਦੇ ਤਾਂ ਸਾਡਾ ਇਲਾਜ ਕਿਸੇ ਵੱਖਰੀ ਤਰ੍ਹਾਂ ਨਾਲ ਹੋਣਾ ਸੀ। ਇਹ ਮਹਿਸੂਸ ਕਰਨਾ ਨਿਰਾਸ਼ਾਜਨਕ ਹੈ ਕਿ ਨਸਲੀ ਅਸਮਾਨਤਾਵਾਂ ਨੇ ਸਾਡੀ ਤ੍ਰਾਸਦੀ ਵਿੱਚ ਯੋਗਦਾਨ ਪਾਇਆ ਹੋ ਸਕਦਾ ਹੈ।   

ਸਾਡੀ ਉਮੀਦ ਹੁਣ ਸਾਡੀ ਹੱਡਬੀਤੀ ਨੂੰ ਸਾਂਝਾ ਕਰਨ, ਤਬਦੀਲੀ ਦੀ ਵਕਾਲਤ ਕਰਨ, ਅਤੇ ਇਹ ਯਕੀਨੀ ਬਣਾਉਣ ਵਿੱਚ ਹੈ ਕਿ ਦੂਜੇ ਪਰਿਵਾਰਾਂ ਨੂੰ ਉਹ ਦੇਖਭਾਲ ਅਤੇ ਸਹਾਇਤਾ ਮਿਲੇ ਜਿਸ ਦੇ ਉਹ ਹੱਕਦਾਰ ਹਨ। 

 

2021 ਤੋਂ ਉਪਲਬਧ ਤਾਜ਼ਾ ਅੰਕੜਿਆਂ ਵਿੱਚ, ਗੋਰਿਆਂ ਵਾਲੀ ਜਾਤੀਅਤਾ ਵਾਲੇ ਬੱਚਿਆਂ ਦੇ ਮੁਕਾਬਲੇ ਕਾਲਿਆਂ ਵਾਲੀ ਜਾਤੀਅਤਾ ਵਾਲੇ ਬੱਚਿਆਂ ਦੇ ਮ੍ਰਿਤਕ ਜਨਮ ਲੈਣ ਦੀ ਸੰਭਾਵਨਾ ਦੁੱਗਣੀ ਤੋਂ ਵੱਧ ਸੀ - ਅਤੇ ਏਸ਼ੀਆਈ ਬੱਚਿਆਂ ਦੇ ਮ੍ਰਿਤਕ ਜਨਮ ਲੈਣ ਦੀ ਸੰਭਾਵਨਾ 50% ਤੋਂ ਵੱਧ ਸੀ। ਗੋਰਿਆਂ ਵਾਲੀ ਜਾਤੀਅਤਾ ਵਾਲੇ ਬੱਚਿਆਂ ਦੇ ਮੁਕਾਬਲੇ ਕਾਲਿਆਂ ਵਾਲੀ ਅਤੇ ਏਸ਼ੀਆਈ ਜਾਤੀਅਤਾ ਵਾਲੇ ਬੱਚਿਆਂ ਦੇ ਜਨਮ ਤੋਂ ਤੁਰੰਤ ਬਾਅਦ ਮਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।1 

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ, ਸੈਂਡਸ (Sands) ਨੇ ਗਣਨਾ ਕੀਤੀ ਹੈ ਕਿ ਜੇਕਰ 2017 ਅਤੇ 2021 ਦੇ ਵਿਚਕਾਰ, ਕਾਲਿਆਂ ਵਾਲੀ ਅਤੇ ਏਸ਼ੀਆਈ ਜਾਤੀਅਤਾ ਵਾਲੇ ਬੱਚਿਆਂ ਲਈ ਗੋਰਿਆਂ ਵਾਲੀ ਜਾਤੀਅਤਾ ਵਾਲੇ ਬੱਚਿਆਂ ਲਈ ਮ੍ਰਿਤਕ ਜਨਮ ਲੈਣ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਇੱਕੋ ਜਿਹੀ ਹੁੰਦੀ, ਤਾਂ 1,704 ਬੱਚੇ ਬਚ ਜਾਂਦੇ।   

ਅਸੀਂ ਸਾਰਿਆਂ ਨੇ ਸੈਂਡਸ ਲਿਸਨਿੰਗ ਪ੍ਰੋਜੈਕਟ (Sands Listening Project) ਵਿੱਚ ਹਿੱਸਾ ਲਿਆ, ਜਿਸ ਨੇ ਕਾਲਿਆਂ ਵਾਲੀ ਅਤੇ ਏਸ਼ੀਆਈ ਜਾਤੀਅਤਾ ਵਾਲੇ ਸੋਗਮਈ ਮਾਪਿਆਂ ਦੇ ਇੱਕ ਸਮੂਹ ਤੋਂ ਉਹਨਾਂ ਦੁਆਰਾ ਪ੍ਰਾਪਤ ਕੀਤੀ ਗਈ ਦੇਖਭਾਲ ਬਾਰੇ ਸੁਣਿਆ। ਅੱਧੇ ਭਾਗੀਦਾਰਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਜਾਤ ਦੇ ਕਾਰਨ ਉਹਨਾਂ ਨੂੰ ਖਰਾਬ ਦੇਖਭਾਲ ਮਿਲੀ ਜਾਂ ਉਹਨਾਂ ਨਾਲ ਸਿਹਤ ਸੰਭਾਲ ਸਟਾਫ ਦੁਆਰਾ ਵੱਖਰਾ ਵਿਵਹਾਰ ਕੀਤਾ ਗਿਆ।2     

ਅਫ਼ਸੋਸ ਦੀ ਗੱਲ ਹੈ ਕਿ, ਅਸੀਂ ਜਾਣਦੇ ਹਾਂ ਕਿ ਇਹ ਉਦਾਹਰਣਾਂ ਅਲੱਗ-ਥਲੱਗ ਨਹੀਂ ਹਨ, ਸਗੋਂ ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਪ੍ਰਾਪਤ ਕਰਦੇ ਸਮੇਂ ਕਈ ਹੋਰ ਕਾਲਿਆਂ ਵਾਲੀ ਜਾਤੀਅਤਾ , ਏਸ਼ੀਆਈ ਜਾਤੀਅਤਾ ਅਤੇ ਮਿਸ਼ਰਤ ਜਾਤੀਅਤਾ ਵਾਲੇ ਨਸਲੀ ਪਰਿਵਾਰਾਂ ਦੁਆਰਾ ਅਨੁਭਵ ਕੀਤੀ ਪ੍ਰਣਾਲੀਗਤ ਨਸਲਵਾਦ ਦੀ ਚੰਗੀ ਤਰ੍ਹਾਂ ਦਸਤਾਵੇਜ਼ਬੱਧ ਕੀਤੀ ਗਈ ਸਮੱਸਿਆ ਦਾ ਹਿੱਸਾ ਹਨ।3 

ਇਸ ਦੇ ਹੱਲ ਲਈ ਤੁਰੰਤ ਕਾਰਵਾਈ ਦੀ ਲੋੜ ਹੈ। 

ਇਹੀ ਕਾਰਨ ਹੈ ਕਿ ਅਸੀਂ ਸੈਂਡਜ਼ (Sands) #EndInequalityInBabyLoss ਮੁਹਿੰਮ ਦਾ ਸਮਰਥਨ ਕਰ ਰਹੇ ਹਾਂ, ਜੋ ਕਾਲਿਆਂ ਵਾਲੀ ਜਾਤੀਅਤਾ ਅਤੇ ਏਸ਼ੀਆਈ ਜਾਤੀਅਤਾ ਵਾਲੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ - ਦੇਖਭਾਲ ਨੂੰ ਸੁਰੱਖਿਅਤ ਬਣਾਉਣ ਅਤੇ ਵਧੇਰੇ ਬਰਾਬਰੀ ਦੇਣ ਲਈ ਸਰਕਾਰ, NHS ਅਤੇ ਪੇਸ਼ੇਵਰ ਸੰਸਥਾਵਾਂ ਵਿੱਚ ਕਾਰਵਾਈ ਕਰਨ ਦੀ ਮੰਗ ਕਰਦੀ ਹੈ। 

ਅਗਲੀ ਸਰਕਾਰ ਕੋਲ ਆਖ਼ਿਰਕਾਰ ਬੱਚੇ ਦੀ ਮੌਤ ਦੇ ਸਬੰਧ ਵਿੱਚ ਜਾਤੀਅਤਾ ਨਾਲ ਸਬੰਧਤ ਅਸਮਾਨਤਾਵਾਂ ਨੂੰ ਖਤਮ ਕਰਨ ਦਾ ਇੱਕ ਮਹੱਤਵਪੂਰਣ ਮੌਕਾ ਹੈ। ਜ਼ਰੂਰ ਸੰਭਾਲਿਆ ਜਾਣਾ ਚਾਹੀਦਾ ਹੈ। 

ਅਸੀਂ ਇਸ ਬਾਰੇ ਅਤੇ ਸਾਡੇ ਨਿੱਜੀ ਤਜ਼ਰਬਿਆਂ ਬਾਰੇ ਵਧੇਰੇ ਵਿਸਥਾਰ ਵਿੱਚ ਚਰਚਾ ਕਰਨ ਲਈ ਤੁਹਾਨੂੰ ਮਿਲਣ ਦੇ ਮੌਕੇ ਦਾ ਸਵਾਗਤ ਕਰਾਂਗੇ।  

 

ਤੁਹਾਡੇ ਦਿਲੋ, 

ਵੈਸ਼ਾਲੀ 

ਭਾਵਨਾ ਅਤੇ ਵਿਜੇ 

ਅੰਬਰ ਅਤੇ ਡੈਰੇਨ 

 

3) ਸਿਸਟਮੈਟਿਕ ਰੇਸਿਜ਼ਮ, ਨਾਟ ਬਰੋਕਨ ਬਾਡੀਜ਼, ਬਰਥਰਾਈਟਸ 2022 (Systemic racism, not broken bodies, Birthrights 2022) | ਦਿ ਬਲੈਕ ਮੈਟਰਨਿਟੀ ਐਕਸਪੀਰੀਐਂਸ ਸਰਵੇ, ਫਾਈਵ X ਮੋਰ 2022 (The Black Maternity Experiences Survey, Five X More 2022) | ਇਨਵੀਸੀਬਲ (Invisible): ਨਸਲੀ ਘੱਟ ਗਿਣਤੀ ਭਾਈਚਾਰਿਆਂ ਦੀਆਂ ਮੁਸਲਿਮ ਔਰਤਾਂ ਦੇ ਜਣੇਪੇ ਅਨੁਭਵ, ਮੁਸਲਿਮ ਵੂਮੈਨਜ਼ ਨੈੱਟਵਰਕ ਯੂਕੇ 2022 (Maternity Experiences of Muslim Women from Racialised Minority Communities, Muslim Women’s Network UK 2022) | ਕਾਲੇ ਲੋਕ, ਨਸਲਵਾਦ ਅਤੇ ਮਨੁੱਖੀ ਅਧਿਕਾਰ, ਮਨੁੱਖੀ ਅਧਿਕਾਰਾਂ ਬਾਰੇ ਸਾਂਝੀ ਕਮੇਟੀ 2020 (Black people, racism and human rights, Joint Committee on Human Rights 2020) 

 

 

Exit Site