Sands ਵਿਖੇ, ਅਸੀਂ ਮੰਨਦੇ ਹਾਂ ਕਿ ਗਰਭ ਅਵਸਥਾ ਵਿੱਚ ਬੱਚੇ ਦੀ ਮੌਤ ਜਾਂ ਜਨਮ ਦੇ ਤੁਰੰਤ ਬਾਅਦ ਉਸਦੀ ਮੌਤ ਦਾ ਸਾਮ੍ਹਣਾ ਕਰਨ ਵਾਲੇ ਮਾਪਿਆਂ ਨੂੰ ਹਮਦਰਦੀ, ਧੀਰਜ ਅਤੇ ਸਮਝ ਦੇ ਨਾਲ ਦੇਖਭਾਲ ਦੀ ਲੋੜ ਹੁੰਦੀ ਹੈ। ਆਸਵੰਦ ਪਰਿਵਾਰ, ਜੋ ਆਪਣੇ ਜਿਓਂਦੇ ਬੱਚੇ ਨੂੰ ਘਰ ਨਹੀਂ ਲਿਆ ਸਕਦੇ, ਉਹਨਾਂ ਨੂੰ ਸਹਾਇਤਾ ਤੋਂ ਫਾਇਦਾ ਮਿਲਦਾ ਹੈ, ਜਦੋਂ ਉਹ ਆਪਣੇ ਬੱਚੇ ਦੇ ਨਾਲ ਨਵਾਂ ਅਤੇ ਵੱਖਰਾ ਰਿਸ਼ਤਾ ਕਾਇਮ ਕਰਦੇ ਹਨ।
ਜਦੋਂ ਬੱਚੇ ਦੀ ਮੌਤ ਹੁੰਦੀ ਹੈ, ਤਾਂ ਸ਼ਾਇਦ ਥੋੜ੍ਹਾ ਜਿਹਾ ਸਮਾਂ ਉਸਦਾ ਆਪਣੇ ਮਾਪਿਆਂ, ਪਰਿਵਾਰ ਅਤੇ ਪਿਆਰਿਆਂ ਦੇ ਨਾਲ ਬੀਤਿਆ ਹੁੰਦਾ ਹੈ। ਮੈਮਰੀ ਬੌਕਸੇਜ, ਕਈ ਸੋਗਗ੍ਰਸਤ ਮਾਪਿਆਂ ਦੇ ਸਫਰ ਦਾ ਮਹੱਤਵਪੂਰਣ ਹਿੱਸਾ ਹਨ, ਕਿਉਂਕਿ ਉਹ ਉਹਨਾਂ ਮਹੱਤਵਪੂਰਣ ਚੀਜ਼ਾਂ ਨੂੰ ਸਾਂਭਣ ਵਾਸਤੇ ਪਰਿਵਾਰਾਂ ਲਈ ਇੱਕ ਖਾਸ ਥਾਂ ਹੁੰਦੇ ਹਨ, ਜੋ ਉਹਨਾਂ ਨੇ ਗਰਭ ਅਵਸਥਾ, ਬੱਚੇ ਦੇ ਜਨਮ ਅਤੇ ਉਸਦੇ ਬਾਅਦ ਦੇ ਕਈ ਸਾਲਾਂ ਲਈ ਇਕੱਠੀਆਂ ਕੀਤੀਆਂ ਹੁੰਦੀਆਂ ਹਨ।
Sands ਦੇ ਮੈਮਰੀ ਬੌਕਸੇਜ ਸੋਗ ਸਬੰਧੀ ਵਧੀਆ ਦੇਖਭਾਲ ਪ੍ਰਦਾਨ ਕਰਨ ਵਿੱਚ ਪੇਸ਼ਾਵਰਾਂ ਲਈ ਇੱਕ ਬੁਨਿਆਦੀ ਸਾਧਨ ਹਨ, ਕਿਉਂਕਿ ਉਹ, ਵੇਰਵੇ ਰਿਕਾਰਡ ਕਰਨ ਲਈ ਇਹਨਾਂ ਵਿਚਲੀਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਉਹਨਾਂ ਦੇ ਬੱਚਿਆਂ ਦੇ ਨਾਲ ਸਕਾਰਾਤਮਕ ਸਬੰਧ ਸਥਾਪਤ ਕਰਨ ਵਿੱਚ ਪਰਿਵਾਰਾਂ ਦੀ ਮਦਦ ਕਰਦੇ ਹਨ, ਉਹਨਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਦੀ ਮੌਜੂਦਗੀ ਦਾ ਪ੍ਰਮਾਣ ਪੇਸ਼ ਕਰਦੇ ਹਨ ਅਤੇ ਮਾਪਾ ਜੁੜਾਵ ਵਿਕਸਿਤ ਕਰਨਾ ਸ਼ੁਰੂ ਕਰਦੇ ਹਨ, ਜੋ ਅਲਵਿਦਾ ਆਖਣ ਤੋਂ ਬਾਅਦ ਕਾਇਮ ਰਹੇਗਾ।
Sands ਦੇ ਮੈਮਰੀ ਬੌਕਸੇਜ ਹਨ:
• ਮਾਪਿਆਂ ਦੇ ਨਾਲ ਗੱਲਬਾਤਾਂ ਦੀ ਸ਼ੁਰੂਆਤ ਕਰਨ ਅਤੇ ਯਾਦਾਂ ਸੰਜੋਣ ਵਾਲੀਆਂ ਗਤੀਵਿਧੀਆਂ ਸ਼ੁਰੂ ਕਰਨ ਵਾਸਤੇ ਦਾਈਆਂ (ਮਿਡਵਾਈਫ) ਲਈ ਪ੍ਰਮਾਣਤ-ਅਧਾਰਤ ਪਲੇਟਫਾਰਮ
• Sands ਦੇ ਨਾਲ ਸ਼ੁਰੂਆਤੀ ਸੰਪਰਕ, ਅਜਿਹੀ ਸੰਸਥਾ, ਜੋ ਬੱਚਾ ਖੋਣ ਤੋਂ ਬਾਅਦ ਕਿਵੇਂ ਵੀ ਪੜਾਅ ਤੇ ਮਾਪਿਆਂ ਦੀ ਸਹਾਇਤਾ ਕਰ ਸਕਦੀ ਹੈ
• ਮਾਪਿਆਂ ਵਾਸਤੇ ਬਾਅਦ ਦੇ ਸਾਲਾਂ ਵਿੱਚ ਆਪਣੇ ਬੱਚੇ ਦੇ ਨਾਲ ਉਹਨਾਂ ਦਾ ਜੁੜਾਵ ਮਹਿਸੂਸ ਕਰਾਉਣ ਲਈ ਉਹਨਾਂ ਦੀਆਂ ਖੁਦ ਦੀਆਂ ਯਾਦਾਂ ਸੰਜੋਣ ਲਈ ਇੱਕ ਸੁਰੱਖਿਅਤ ਅਤੇ ਤਸੱਲੀ ਦੇਣ ਵਾਲੀ ਥਾਂ
ਅਸੀਂ ਯਾਦਾਂ ਸੰਜੋਣ ਵਾਲੀਆਂ ਹੇਠਾਂ ਦਿੱਤੀਆਂ ਸਮੱਗਰੀਆਂ ਸ਼ਾਮਲ ਕੀਤੀਆਂ ਹਨ ਕਿਉਂਕਿ ਮਾਪਿਆਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਇਕੱਠੇ ਉਹਨਾਂ ਕੀਮਤੀ ਪਲਾਂ ਦੇ ਦੌਰਾਨ ਆਪਣੇ ਬੱਚੇ ਨਾਲ ਜੁੜਨ ਅਤੇ ਉਸਨੂੰ ਜਾਣਨ ਵਿੱਚ ਮਦਦ ਦੀ ਲੋੜ ਹੈ।
Sands ਦੇ ਮੈਮਰੀ ਬੌਕਸ ਦੀਆਂ ਸਮੱਗਰੀਆਂ:
• ਹੱਥਾਂ ਅਤੇ ਪੈਰਾਂ ਦੇ ਚਿੰਨ੍ਹ ਵਾਲੀ ਕਿੱਟ
• ਬੱਚੇ ਦੇ ਵੇਰਵਿਆਂ ਦੀ ਪੁਸਤਕ
• ਜਨਮ ਦਾ ਪ੍ਰਮਾਣ ਪੱਤਰ, ਬੀਅਰਸ ਦਾ ਜੋੜਾ
• ਉਹਨਾਂ ਦੇ ਹੱਥ ਵਿੱਚ ਦਿਲ
• ਮੁਲਾਇਮ ਚਿੱਟਾ ਕੰਬਲ
• Sands ਦੇ ਸੋਗ ਸਬੰਧੀ ਸਹਾਇਤਾ ਐਪ (Sands Bereavement Support App) ਬਾਰੇ ਜਾਣਕਾਰੀ
ਕੀ ਤਦ ਵੀ ਯਾਦਾਂ ਹਨ, ਜੇਕਰ ਮੈਂ ਨਹੀਂ ਸੰਜੋਈਆਂ ਹਨ? (ਇੱਕ ਸੋਗਗ੍ਰਸਤ ਮਾਂ)
Sands ਵਿਖੇ ਅਸੀਂ ਮੰਨਦੇ ਹਾਂ ਕਿ ਹਰ ਬੱਚਾ ਖਾਸ ਹੁੰਦਾ ਹੈ ਅਤੇ ਚਾਹੁੰਦੇ ਹਾਂ ਕਿ ਪਰਿਵਾਰ ਆਪਣੇ ਮੈਮਰੀ ਬੌਕਸ ਵਿੱਚ ਸਿਰਫ ਉਹੀ ਚੀਜ਼ਾਂ ਰੱਖਣ, ਜੋ ਉਹਨਾਂ ਲਈ ਮਹੱਤਵਪੂਰਣ ਹਨ। ਇਸ ਕਰਕੇ ਹੀ Sands ਦੇ ਬੌਕਸੇਜ ਵਿੱਚ ਹੋਰ ਵਾਧੂ ਵਸਤਾਂ, ਜੋ ਸ਼ਾਇਦ ਕਿਸੇ ਖਾਸ ਪਰਿਵਾਰ ਲਈ ਮਹੱਤਵਪੂਰਣ ਜਾਂ ਲਾਭਕਾਰੀ ਨਾ ਹੋਣ, ਦੇ ਉਲਟ, ਯਾਦਾਂ ਨੂੰ ਤਾਜ਼ਾ ਰੱਖਣ ਲਈ ਮੁੱਖ ਵਸਤਾਂ ਹੀ ਸ਼ਾਮਲ ਕੀਤੀਆਂ ਜਾਂਦੀਆਂ ਹਨ। ਇਸਦਾ ਮਤਲਬ ਹੋ ਸਕਦਾ ਹੈ ਕਿ ਪਰਿਵਾਰ ਬੌਕਸ ਵਿਚਲੀਆਂ ਸਾਰੀਆਂ ਵਸਤਾਂ ਨਾ ਵਰਤਣ, ਜਾਂ ਆਪਣੇ ਸਿਹਤ ਦੇਖਭਾਲ ਪੇਸ਼ਾਵਰ ਵਜੋਂ ਤੁਹਾਨੂੰ ਦੱਸਣ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਬੌਕਸ ਲਾਭਕਾਰੀ ਹੋਵੇਗਾ। ਇਹ ਮਾਇਨੇ ਰੱਖਦਾ ਹੈ ਕਿ ਪਰਿਵਾਰਾਂ ਨੂੰ ਆਪਣਾ ਬੱਚਾ ਖੋਣ ਦੇ ਬਾਅਦ ਉਹਨਾਂ ਦੀ ਪਸੰਦ ਦੀਆਂ ਚੀਜ਼ਾਂ ਵਾਲਾ ਇੱਕ ਪੂਰਾ Sands ਬੌਕਸ ਪੇਸ਼ ਕੀਤਾ ਜਾਂਦਾ ਹੈ। ਇਹ ਉਹਨਾਂ ਨੂੰ ਉਹਨਾਂ ਪਲਾਂ ਬਾਰੇ ਸੋਚਣ ਅਤੇ ਉਸ ਦੌਰਾਨ ਮੌਜੂਦ ਹੋਣ ਦਾ ਅਹਿਸਾਸ ਕਰਾਵੇਗਾ, ਜੋ ਉਹ ਆਪਣੀ ਬਾਕੀ ਜ਼ਿੰਦਗੀ ਯਾਦ ਰੱਖਣਗੇ।
ਸਿਹਤ ਦੇਖਭਾਲ ਪੇਸ਼ਾਵਰ ਉਹ ਚੀਜ਼ਾਂ ਚੁਣਨ ਵਿੱਚ ਮਾਪਿਆਂ ਦੀ ਮਦਦ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ, ਜੋ ਉਹਨਾਂ ਨੂੰ ਆਪਣੇ ਬੱਚੇ ਨਾਲ ਜੁੜਨ ਵਿੱਚ ਮਦਦ ਕਰਦੀਆਂ ਹਨ। ਇਹ ਨਮੂਨਾ ਦਿਖਾ ਕੇ ਕਿ ਬੱਚੇ ਨੂੰ ਕਿਵੇਂ ਗੋਦੀ ਵਿੱਚ ਚੁੱਕਣਾ, ਕੱਪੜੇ ਵਿੱਚ ਲਪੇਟਣਾ ਜਾਂ ਖਾਸ ਚੀਜ਼ਾਂ ਨੂੰ ਕਿਵੇਂ ਸਹੇਜਣਾ ਹੈ, ਤੁਸੀਂ ਉਹਨਾਂ ਦੇ ਬੱਚੇ ਨਾਲ ਸਰੀਰਕ ਤੌਰ ਤੇ ਜੁੜਨ ਵਿੱਚ ਕਿਸੇ ਵੀ ਅਨਿਸ਼ਚਿਤਤਾ ਨੂੰ ਦੂਰ ਕਰਨ ਵਿੱਚ ਮਾਪਿਆਂ ਦੀ ਮਦਦ ਕਰ ਸਕਦੇ ਹੋ। ਤੁਸੀਂ ਅਤੇ ਜਿਸ ਰਿਸ਼ਤੇ ਨੂੰ ਤੁਸੀਂ ਉਸ ਸਮੇਂ ਉਤਸ਼ਾਹਿਤ ਕਰਦੇ ਹੋ, ਉਹ ਹੀ ਯਾਦਾਂ ਸੰਜੋਣ ਦੇ ਦੌਰਾਨ ਲਗਾਤਾਰ ਜੁੜਾਵ ਸਥਾਪਤ ਕਰਨ ਅਤੇ ਬੱਚੇ ਨੂੰ ਖੋਣ ਦੀ ਗੰਭੀਰਤਾ ਨੂੰ ਘਟਾਉਣ ਵਿੱਚ ਬਦਲਾਅ ਕਰ ਸਕਦਾ ਹੈ।
ਪ੍ਰਮਾਣ ਦਰਸਾਉਂਦੇ ਹਨ ਕਿ ਸੋਗ ਦੇ ਇਸ ਪੜਾਅ ਤੇ ਸਕਾਰਾਤਮਕ ਅਨੁਭਵ ਮਾਪਿਆਂ ਨੂੰ ਹੋਰ ਸਹਾਇਤਾ ਤੱਕ ਪਹੁੰਚਣ ਯੋਗ ਬਣਾਵੇਗਾ, ਜਦੋਂ ਵੀ ਉਹਨਾਂ ਨੂੰ ਇਸਦੀ ਲੋੜ ਹੋਵੇ। ਉਹਨਾਂ ਦੇ ਬੱਚਿਆਂ ਦੀ ਖਾਸ ਚੀਜ਼ਾਂ ਲਈ ਇੱਕ ਸੁਰੱਖਿਅਤ ਥਾਂ ਹੋਣ ਨਾਲ, ਜਿੱਥੇ ਉਹ ਕਦੇ ਵੀ ਦੁਬਾਰਾ ਜਾ ਸਕਣ, ਮਾਪੇ ਇਹ ਮਹਿਸੂਸ ਨਹੀਂ ਕਰਨਗੇ ਕਿ ਉਹਨਾਂ ਦੇ ਬੱਚੇ ਦੇ ਜਨਮ ਅਤੇ ਘਰ ਜਾਣ ਦੇ ਵਿਚਕਾਰਲੇ ਥੋੜ੍ਹੇ ਜਿਹੇ ਸਮੇਂ ਵਿੱਚ ਉਸਦੇ ਲਈ ਬਹੁਤ ਹੀ ਥੋੜ੍ਹਾ ਸਮਾਂ ਹੈ।
ਮੌਮਰੀ ਬੌਕਸ, ਜੋ ਸਥਾਈ ਅਤੇ ਉਸ ਬੱਚੇ ਦਾ ਨਿੱਜੀ ਰਿਮਾਈਂਡਰ ਹੁੰਦਾ ਹੈ, ਜਿਸਨੂੰ ਉਹ ਘਰ ਨਹੀਂ ਲਿਜਾ ਸਕਦੇ, ਉਹਨਾਂ ਦੇ ਪਰਿਵਾਰਕ ਇਤਿਹਾਸ ਵਿੱਚ ਮਾਪਿਆਂ ਦੇ ਅਨੁਭਵ ਨੂੰ ਜੋੜਨ ਅਤੇ ਜ਼ਿੰਦਗੀ ਦੇ ਅੱਗੇ ਵਧਣ ਨਾਲ ਉਹਨਾਂ ਦੇ ਦੁੱਖ ਨੂੰ ਢਕਣ ਵਿੱਚ ਮਦਦ ਕਰ ਸਕਦਾ ਹੈ।
ਜੇਕਰ ਤੁਸੀਂ ਮੁਫਤ ਆਰਡਰ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ Sands ਦੁਕਾਨ ਤੇ ਜਾਓ।