ਸਾਨੂੰ ਬਹੁਤ ਅਫਸੋਸ ਹੈ ਕਿ ਤੁਹਾਡੇ ਬੱਚੇ ਦੀ ਮੌਤ ਹੋ ਗਈ ਹੈ ਜਾਂ ਤੁਹਾਨੂੰ ਦੱਸਿਆ ਗਿਆ ਹੈ ਕਿ ਜਲਦੀ ਹੀ ਉਸਦੀ ਮੌਤ ਹੋਣ ਵਾਲੀ ਹੈ। ਕੁਝ ਅਨੁਭਵਾਂ ਦੀ ਤੁਲਨਾ ਸਦਮੇ ਨਾਲ ਅਤੇ ਬੱਚੇ ਨੂੰ ਖੋਣ ਦੇ ਦਰਦ ਨਾਲ ਕੀਤੀ ਜਾ ਸਕਦੀ ਹੈ। ਤੁਹਾਨੂੰ ਜਦੋਂ ਤੱਕ ਵੀ ਸਹਾਇਤਾ ਦੀ ਲੋੜ ਹੋਵੇ, Sands ਸਹਾਇਤਾ ਕਰਨ ਅਤੇ ਇਸ ਮੁਸ਼ਕਲ ਸਮੇਂ ਵਿੱਚ ਤੁਹਾਡਾ ਮਾਰਗਦਰਸ਼ਨ ਕਰਨ ਲਈ ਮੌਜੂਦ ਹੈ, ਅਸੀਂ Sands ਦੀ ਸੋਗ ਸਬੰਧੀ ਸਹਾਇਤਾ ਪੁਸਤਕ ਤਿਆਰ ਕੀਤੀ ਹੈ।
ਤੁਸੀਂ ਸ਼ਾਇਦ ਅਨੁਭਵ ਕੀਤਾ ਹੋਵੇ ਕਿ ਤੁਹਾਡਾ ਮਰਿਆ ਬੱਚਾ ਪੈਦਾ ਹੋਇਆ ਹੈ ਅਤੇ ਤੁਸੀਂ ਉਸਦੇ ਪੈਦਾ ਹੋਣ ਦੀ ਉਡੀਕ ਕਰ ਰਹੇ ਸੀ ਜਾਂ ਸ਼ਾਇਦ ਤੁਹਾਡੇ ਨਵਜਾਤ ਬੱਚੇ ਦੀ ਮੌਤ ਹੋ ਗਈ ਹੋਵੇ ਜਾਂ ਹੋਣ ਵਾਲੀ ਹੋਵੇ। ਹੋ ਸਕਦਾ ਹੈ ਕਿ ਮੈਡੀਕਲ ਕਾਰਨਾਂ ਕਰਕੇ ਜਾਂ ਬਹੁਤ ਜਲਦੀ ਗਰਭਵਤੀ ਹੋਣ ਕਰਕੇ ਤੁਹਾਨੂੰ ਗਰਭਪਾਤ ਕਰਵਾਉਣਾ ਪਿਆ ਹੋਵੇ। ਜੋ ਵੀ ਸਥਿਤੀਆਂ ਰਹੀਆਂ ਹੋਣ, ਅਸੀਂ ਸਮਝਦੇ ਹਾਂ ਕਿ ਇਹ ਬਹੁਤ ਹੀ ਉਦਾਸੀ ਅਤੇ ਦੁੱਖ ਭਰਿਆ ਸਮਾਂ ਹੁੰਦਾ ਹੈ। ਸਾਨੂੰ ਆਸ ਹੈ ਕਿ ਤੁਸੀਂ ਇਸ ਪੁਸਤਕ ਵਿੱਚ ਉਹ ਜਾਣਕਾਰੀ ਪ੍ਰਾਪਤ ਕਰੋਗੇ, ਜੋ ਹੁਣ ਅਤੇ ਭਵਿੱਖ ਵਿੱਚ ਵੀ ਤੁਹਾਡੇ ਲਈ ਲਾਭਕਾਰੀ ਹੋ ਸਕਦੀ ਹੈ।
ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਪੁਸਤਕ ਨੂੰ ਕ੍ਰਮਵਾਰ ਪੜ੍ਹੋ। ਹਰੇਕ ਭਾਗ ਨੂੰ ਵੱਖਰਾ ਰੰਗ ਦਿੱਤਾ ਗਿਆ ਹੈ, ਤਾਂ ਜੋ ਤੁਸੀਂ ਅਸਾਨੀ ਨਾਲ ਉਹ ਭਾਗ ਲੱਭ ਸਕੋ, ਜੋ ਤੁਹਾਡੇ ਲਈ ਸਭ ਤੋਂ ਵੱਧ ਮਹੱਤਵਪੂਰਣ ਹਨ, ਤੁਸੀਂ ਹੇਠਾਂ ਦਿੱਤੇ ਚਿੱਤਰਾਂ ਉੱਤੇ ਕਲਿੱਕ ਕਰਕੇ ਹਰੇਕ ਚੈਪਟਰ ਦੀ ਪੀਡੀਐਫ ਖੋਲ੍ਹ ਸਕਦੇ ਹੋ। ਜੇਕਰ ਤੁਸੀਂ ਕਿਸੇ ਰਿਸ਼ਤੇਦਾਰ, ਦੋਸਤ ਜਾਂ ਇੰਪਲਾਇਰ ਦੇ ਨਾਲ ਕੋਈ ਖਾਸ ਭਾਗ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵੱਖ-ਵੱਖ ਪੀਡੀਐਫ ਡਾਊਨਲੋਡ ਕਰ ਸਕਦੇ ਹੋ। ਤੁੁਸੀਂ ਸਾਡੀ ਦੁਕਾਨ ਤੇ ਵੀ ਆਰਡਰ ਕਰ ਸਕਦੇ ਹੋ।
ਸਾਡੇ ਸਮਰਥਕਾਂ ਅਤੇ ਉਹਨਾਂ ਦੀ ਖੁੱਲ੍ਹਦਿਲੀ ਸਦਕਾ, ਜਿਹਨਾਂ ਨੇ ਅਣਥੱਕ ਮਿਹਨਤ ਕਰਕੇ Sands ਲਈ ਫੰਡ ਇਕੱਠਾ ਕੀਤਾ, ਅਸੀਂ ਸੋਗਗ੍ਰਸਤ ਮਾਪਿਆਂ ਅਤੇ ਬੱਚੇ ਦੀ ਮੌਤ ਤੋਂ ਪ੍ਰਭਾਵਿਤ ਲੋਕਾਂ ਲਈ ਇਹ ਪ੍ਰਕਾਸ਼ਨ ਮੁਫਤ ਪੇਸ਼ ਕਰ ਸਕੇ ਹਾਂ।
ਹੁਣ ਅਸੀਂ ਅਰਬੀ, ਬੰਗਾਲੀ, ਪੋਲਿਸ਼, ਪੁਰਤਗਾਲੀ, ਪੰਜਾਬੀ, ਉਰਦੂ, ਯੂਕ੍ਰੇਨੀ, ਸਰਲੀਕ੍ਰਿਤ ਚੀਨੀ ਅਤੇ ਵੇਲਸ਼ ਭਾਸ਼ਾਵਾਂ ਵਿੱਚ ਸਾਡੇ ਸੋਗ ਸਬੰਧੀ ਸਹਾਇਤਾ ਪੁਸਤਕ ਦੇ ਅਨੁਵਾਦ ਪੇਸ਼ ਕਰਦੇ ਹਾਂ।