ਸਾਨੂੰ ਤੁਹਾਡੇ ਬੱਚੇ ਦੀ ਮੌਤ ਦਾ ਬਹੁਤ ਅਫਸੋਸ ਹੈ। Sands ਵਿਖੇ, ਅਸੀਂ ਸਮਝਦੇ ਹਾਂ ਕਿ ਜਦੋਂ ਬੱਚੇ ਦੀ ਮੌਤ ਹੁੰਦੀ ਹੈ ਤਾਂ ਕਿੰਨਾ ਵੱਡਾ ਧੱਕਾ ਲੱਗਦਾ ਹੈ ਕਿਉਂਕਿ ਸਾਡੇ ਵਿੱਚੋਂ ਕਈ ਲੋਕ ਇਹ ਅਨੁਭਵ ਕਰ ਚੁੱਕੇ ਹੁੰਦੇ ਹਨ।

ਅਸੀਂ ਜਾਣਦੇ ਹਾਂ ਕਿ ਹਰ ਕਿਸੇ ਦਾ ਸੋਗ ਵੱਖਰਾ ਹੁੰਦਾ ਹੈ ਅਤੇ ਸੋਗ ਦਾ ਕੋਈ ਸਹੀ ਜਾਂ ਗਲਤ ਤਰੀਕਾ ਨਹੀਂ ਹੁੰਦਾ। ਹਰੇਕ ਵਿਅਕਤੀ ਨੂੰ ਵੱਖਰੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੁੰਦੀ ਹੈ ਅਤੇ ਸਮਾਂ ਪੈਣ ਤੇ ਇਹ ਬਦਲ ਵੀ ਸਕਦੀ ਹੈ। ਕੁਝ ਲੋਕਾਂ ਨੂੰ ਸ਼ਾਇਦ ਗੱਲਬਾਤ ਕਰਨਾ ਚੰਗਾ ਲੱਗਦਾ ਹੋਵੇ, ਦੂਜਿਆਂ ਨੂੰ ਇਕੱਲੇ ਬੈਠ ਕੇ ਹੋਰਾਂ ਦੇ ਅਨੁਭਵਾਂ ਬਾਰੇ ਪੜ੍ਹ ਕੇ ਸਹਿਜ ਮਹਿਸੂਸ ਹੁੰਦਾ ਹੋਵੇ, ਜਦਕਿ ਕੁਝ ਲੋਕਾਂ ਨੂੰ ਆਮ੍ਹਣੇ-ਸਾਮ੍ਹਣੇ ਮਿਲਕੇ ਆਪਣੇ ਅਨੁਭਵ ਸਾਂਝਾ ਕਰਨਾ ਪਸੰਦ ਹੋ ਸਕਦਾ ਹੈ।

ਹੇਠਾਂ ਵੱਖ-ਵੱਖ ਮਾਧਿਅਮ ਦਿੱਤੇ ਗਏ ਹਨ, ਜਿਹਨਾਂ ਰਾਹੀਂ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ:

GriefChat (ਗ੍ਰੀਫਚੈਟ)

ਜਨਮ ਤੋਂ ਪਹਿਲਾਂ, ਇਸਦੇ ਦੌਰਾਨ ਜਾਂ ਤੁਰੰਤ ਬਾਅਦ ਬੱਚੇ ਨੂੰ ਖੋਣਾ ਬਹੁਤ ਹੀ ਮੁਸ਼ਕਲ ਚੀਜ਼ਾਂ ਵਿੱਚੋਂ ਇੱਕ ਹੈ, ਜਿਸਦਾ ਕਿਸੇ ਵੀ ਵਿਅਕਤੀ ਨੂੰ ਸਾਮ੍ਹਣਾ ਕਰਨਾ ਪੈ ਸਕਦਾ ਹੈ। ਬਹੁਤ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਜਜ਼ਬਾਤ ਕਿੰਨੇ ਬਲਵਾਨ ਹੋ ਸਕਦੇ ਹਨ, ਕਿਵੇਂ ਉਹ ਬਹੁਤ ਜਲਦੀ ਹੀ ਬਦਲ ਸਕਦੇ ਹਨ ਅਤੇ ਉਹ ਕਿੰਨੇ ਸਮੇਂ ਤੱਕ ਰਹਿੰਦੇ ਹਨ। ਸ਼ਾਇਦ ਤੁਹਾਡੇ ਆਸਪਾਸ ਦੇ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਕੁਝ ਹਫ਼ਤਿਆਂ ਜਾਂ ਮਹੀਨਿਆਂ ਬਾਅਦ ਹੀ ‘ਸੁਭਾਵਕ ਸਥਿਤੀ’ ਵਿੱਚ ਆ ਜਾਓਗੇ। Sands ਵਿਖੇ ਅਸੀਂ ਜਾਣਦੇ ਹਾਂ ਕਿ ਸੋਗ ਦਾ ਸਫਰ ਤੁਹਾਨੂੰ ਸੁਭਾਵਕਤਾ ਦੇ ਸਮੁੱਚੇ ਨਵੇਂ ਦ੍ਰਿਸ਼ਟੀਕੋਣ ਵਿੱਚ ਲਿਜਾ ਸਕਦਾ ਹੈ, ਜਿੱਥੇ ਤੁਹਾਡੇ ਬੱਚੇ ਦੀ ਕੀਮਤੀ ਜ਼ਿੰਦਗੀ ਜੁੜੀ ਹੁੰਦੀ ਹੈ। 

ਹਰ ਕੋਈ ਆਪਣੇ ਤਰੀਕੇ ਨਾਲ ਸੋਗ ਮਨਾਉਂਦਾ ਹੈ।

ਅਸੀਂ ਜਾਣਦੇ ਹਾਂ ਕਿ ਕੋਈ ਵੀ ਠੀਕ ਤਰ੍ਹਾਂ ਨਹੀਂ ਸਮਝ ਸਕਦਾ ਕਿ ਤੁਹਾਡੇ ਬੱਚੇ ਨੂੰ ਖੋਣ ਨਾਲ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ। ਪਰੰਤੂ ਅਸੀਂ ਸਮਝਦੇ ਹਾਂ ਕਿ ਕਦੇ-ਕਦਾਈਂ ਸੋਗ ਅਤੇ ਤੁਹਾਡੀ ਜ਼ਿੰਦਗੀ ਦੇ ਸੋਗ ਦੇ ਪ੍ਰਭਾਵ ਬਾਰੇ ਤੁਹਾਡੇ ਦੋਸਤਾਂ ਅਤੇ ਪਰਿਵਾਰ ਦੇ ਇਲਾਵਾ ਕਿਸੇ ਬਾਹਰਲੇ ਵਿਅਕਤੀ ਨਾਲ ਗੱਲ ਕਰਨਾ ਜ਼ਿਆਦਾ ਅਸਾਨ ਹੁੰਦਾ ਹੈ ਅਤੇ ਇਸ ਕਰਕੇ ਹੀ ਅਸੀਂ Sands ਦੀ ਹੈਲਪਲਾਈਨ ਅਤੇ ਸਾਡੀਆਂ ਹੋਰ ਸਹਾਇਤਾ ਸੇਵਾਵਾਂ ਦੇ ਨਾਲ-ਨਾਲ, GriefChat ਸੇਵਾ ਵੀ ਪੇਸ਼ ਕਰਦੇ ਹਾਂ।

GriefChat ਨੂੰ ਸੋਗ ਸਬੰਧੀ ਵਿਸ਼ੇਸ਼ੱਗਾਂ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਹੇਠਾਂ ਦਿੱਤੇ GriefChat ਖਾਨੇ ਤੇ ਕਲਿੱਕ ਕਰਕੇ, ਤੁਸੀਂ ਖਾਸ ਤੌਰ ਤੇ ਕੁਸ਼ਲ ਸੋਗ ਸਬੰਧੀ ਕਾਉਂਸਲਰ ਦੇ ਨਾਲ ਸਿੱਧੇ ਚੈਟ ਕਰ ਸਕਦੇ ਹੋ। GriefChat ਕਾਉਂਸਲਰ, ਸੋਗਗ੍ਰਸਤ ਲੋਕਾਂ ਦੀ ਸਹਾਇਤਾ ਕਰਨ ਵਿੱਚ ਅਨੁਭਵੀ ਹੁੰਦੇ ਹਨ ਅਤੇ ਉਹ ਤੁਹਾਡੀ ਕਹਾਣੀ ਸੁਣਨਗੇ, ਇਹ ਪਤਾ ਲਗਾਉਣਗੇ ਕਿ ਤੁਹਾਡਾ ਸੋਗ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਅਤੇ ਕੋਈ ਵੀ ਵਾਧੂ ਸਹਾਇਤਾ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨਗੇ, ਜਿਸਦੀ ਤੁਹਾਨੂੰ ਲੋੜ ਹੋ ਸਕਦੀ ਹੈ। GriefChat ਪੂਰੀ ਤਰ੍ਹਾਂ ਮੁਫਤ ਸੇਵਾ ਹੈ ਅਤੇ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਉਪਲਬਧ ਹੈ। ਤੁਸੀਂ ਇਹਨਾਂ ਘੰਟਿਆਂ ਤੋਂ ਬਾਅਦ Sands ਨੂੰ ਜਾਂ GriefChat ਨੂੰ ਈਮੇਲ ਜਾਂ ਸੁਨੇਹਾ ਭੇਜ ਸਕਦੇ ਹੋ। 

GriefChat, ਸੋਗਗ੍ਰਸਤ ਲੋਕਾਂ ਲਈ ਜਜ਼ਬਾਤੀ ਸਹਾਇਤਾ, ਕੁਸ਼ਲ ਸੋਗ ਕਾਉਂਸਲਰਾਂ ਤੱਕ ਪਹੁੰਚ ਅਤੇ Sands ਦੀਆਂ ਵਿਸ਼ੇਸ਼ ਸੋਗ ਸੇਵਾਵਾਂ ਲਈ ਰੈਫਰਲ ਮੁਹੱਈਆ ਕਰਦੀ ਹੈ।

ਮੁਫਤ ਹੈਲਪਲਾਈਨ

Sands ਦੀ ਰਾਸ਼ਟਰੀ ਹੈਲਪਲਾਈਨ, ਬੱਚੇ ਦੀ ਮੌਤ ਤੋਂ ਪ੍ਰਭਾਵਿਤ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਗੁਪਤ ਥਾਂ ਮੁਹੱਈਆ ਕਰਦੀ ਹੈ। ਭਾਵੇਂ ਤੁਹਾਡੇ ਬੱਚੇ ਦੀ ਮੌਤ ਹੋਏ ਕਾਫੀ ਸਮਾਂ ਬੀਤ ਚੁੱਕਾ ਹੈ ਜਾਂ ਹੁਣੇ ਜਿਹੇ ਹੀ ਹੋਈ ਹੈ, ਅਸੀਂ ਤੁਹਾਡੇ ਲਈ ਮੌਜੂਦ ਹਾਂ।

ਟੈਲੀਫੋਨ ਹੈਲਪਲਾਈਨ ਤੇ ਲੈਂਡਲਾਈਨਾਂ ਤੋਂ ਅਤੇ ਮੋਬਾਈਲਾਂ ਤੋਂ 0808 164 3332 ਤੇ ਮੁਫਤ ਵਿੱਚ ਫੋਨ ਕੀਤਾ ਜਾ ਸਕਦਾ ਹੈ।

ਟੀਮ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਅਤੇ ਹਰੇਕ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਗੱਲ ਕਰਨ ਲਈ ਉਪਲਬਧ ਹੈ।

ਹੈਲਪਲਾਈਨ ਟੀਮ ਨੂੰ helpline@sands.org.uk ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ

ਇੱਥੇ ਸਾਡੀ ਹੈਲਪਲਾਈਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ

Sands ਦੀ ਹੈਲਪਲਾਈਨ, ਹੈਲਪਲਾਈਨਸ ਪਾਰਟਨਰਸ਼ਿਪਸ (Helplines Partnerships) ਦੀ ਮੈਂਬਰ ਹੈ ਅਤੇ 2018 ਤੋਂ ਮਾਨਤਾ ਪ੍ਰਾਪਤ ਹੈ।

Helplines Partnerships member logo=

Sands ਦੇ ਮੈਮਰੀ ਬੌਕਸੇਜ

Sands ਦੇ ਮੈਮਰੀ ਬੌਕਸੇਜ (Sands Memory Boxes) ਮਾਪਿਆਂ ਅਤੇ ਪਰਿਵਾਰਾਂ ਨੂੰ ਉਹਨਾਂ ਦੇ ਪਿਆਰੇ ਬੱਚੇ ਦੀਆਂ ਯਾਦਾਂ ਸਿਰਜਣ ਅਤੇ ਸੰਜੋਣ ਲਈ ਥਾਂ ਮੁਹੱਈਆ ਕਰਦੇ ਹਨ।  

Sands ਦੇ ਮੈਮਰੀ ਬੌਕਸੇਜ ਪੂਰੀ ਤਰ੍ਹਾਂ ਮੁਫਤ ਹਨ ਅਤੇ ਤੁਸੀਂ Sands ਦੁੁਕਾਨ ਤੋਂ ਉਹਨਾਂ ਨੂੰ ਆਰਡਰ ਕਰ ਸਕਦੇ ਹੋ।

 

ਸਥਾਨਕ ਸਹਾਇਤਾ ਗਰੁੱਪ

ਕਈ ਮਾਪਿਆਂ ਨੂੰ ਲੱਗਦਾ ਹੈ ਕਿ ਸਿਰਫ ਉਹੀ ਲੋਕ ਉਹਨਾਂ ਨੂੰ ਸਮਝ ਸਕਦੇ ਹਨ, ਜਿਹਨਾਂ ਨੇ ਬੱਚੇ ਦੀ ਮੌਤ ਦਾ ਦੁੱਖ ਭੁਗਤਿਆ ਹੈ। 106 ਤੋਂ ਵੱਧ ਸਥਾਨਕ ਸਹਾਇਤਾ ਗਰੁੱਪਾਂ ਦਾ ਸਾਡਾ ਦੇਸ਼ਭਰ ਦਾ ਨੈੱਟਵਰਕ, ਜੋ ਆਮ ਤੌਰ ਤੇ ਸੋਗਗ੍ਰਸਤ ਮਾਪਿਆਂ ਅਤੇ ਪਰਿਵਾਰਕ ਸਦੱਸਾਂ ਵੱਲੋਂ ਚਲਾਏ ਜਾਂਦੇ ਹਨ, ਤੁਹਾਨੂੰ ਦੂਜਿਆਂ ਨੂੰ ਮਿਲਣ, ਸਹਾਇਤਾ ਪ੍ਰਾਪਤ ਕਰਨ ਅਤੇ ਆਪਣਾ ਅਨੁਭਵ ਸਾਂਝਾ ਕਰਨ ਦਾ ਮੌਕਾ ਦਿੰਦਾ ਹੈ।

ਜ਼ਿਆਦਾਤਰ Sands ਗਰੁੱਪ ਔਨਲਾਈਨ ਸਹਾਇਤਾ ਮੀਟਿੰਗਾਂ, ਟੈਲੀਫੋਨ ਜਾਂ ਈਮੇਲ ਸਹਾਇਤਾ ਪੇਸ਼ ਕਰਦੇ ਹਨ।

ਆਪਣਾ ਸਭ ਤੋਂ ਨਜ਼ਦੀਕੀ ਸਥਾਨਕ ਸਹਾਇਤਾ ਗਰੁੱਪ ਲੱਭੋ

 

 

Online Support Meetings

If there isn't a group near you, or simply you'd rather seek support online in a group environment, please see the range of meetings we have on offer and book your place in any of them following the link:

Online Support Meetings

Online Support Meetings for Men

Online Support Meetings for Black Communities

Online Support Meetings for South Asian Communities

Online Support Meetings for Termination for Medical Reasons (TFMR)

Sands ਔਨਲਾਈਨ ਕਮਿਉਨਿਟੀ ਅਤੇ ਫੇਸਬੁੱਕ ਸਹਾਇਤਾ ਗਰੁੱਪ

ਜਦੋਂ ਕਿਸੇ ਬੱਚੇ ਦੀ ਮੌਤ ਹੁੰਦੀ ਹੈ ਤਾਂ ਸੋਗਗ੍ਰਸਤ ਮਾਪਿਆਂ ਨੂੰ ਇਕੱਲਾਪਣ ਮਹਿਸੂਸ ਹੋ ਸਕਦਾ ਹੈ। ਉਹ ਆਮ ਤੌਰ ਤੇ ਅਜਿਹੇ ਕਿਸੇ ਹੋਰ ਵਿਅਕਤੀ ਨੂੰ ਨਹੀਂ ਜਾਣਦੇ ਹੁੰਦੇ, ਜਿਹਨਾਂ ਦਾ ਉਹੋ ਜਿਹਾ ਹੀ ਅਨੁਭਵ ਰਿਹਾ ਹੋਵੇ। ਬੱਚੇ ਦੀ ਮੌਤ ਦੇ ਤੁਰੰਤ ਬਾਅਦ, ਕਦੇ-ਕਦਾਈਂ ਪਰਿਵਾਰ ਅਤੇ ਦੋਸਤਾਂ ਦੇ ਸਹਿਯੋਗ ਦੀ ਘਾਟ ਹੋ ਸਕਦੀ ਹੈ।

Sands ਔਨਲਾਈਨ ਕਮਿਉਨਿਟੀ (Sands Online Community), ਸੋਗਗ੍ਰਸਤ ਮਾਪਿਆਂ ਲਈ ਇੱਕ-ਦੂਜੇ ਨਾਲ ਜੁੜਨ ਅਤੇ ਦਿਨ ਵਿੱਚ 24 ਘੰਟੇ ਆਪਣੀਆਂ ਭਾਵਨਾਵਾਂ ਸਾਂਝਾ ਕਰਨ ਵਾਸਤੇ ਇੱਕ ਸੁਰੱਖਿਅਤ ਥਾਂ ਮੁਹੱਈਆ ਕਰਦੀ ਹੈ।

Sands ਔਨਲਾਈਨ ਕਮਿਉਨਿਟੀ ਤੇ ਜਾਓ।

Sands ਫੇਸਬੁੱਕ ਸਹਾਇਤਾ (Sands Facebook Support) ਗਰੁੱਪ, ਬੱਚੇ ਨੂੰ ਖੋਣ ਵਾਲੇ ਮਾਪਿਆਂ ਦੀ ਕਮਿਉਨਿਟੀ ਹੈ, ਜੋ ਇੱਕ-ਦੂਜੇ ਦੀ ਮਦਦ ਕਰ ਰਹੇ ਹਨ।

ਤੁਸੀਂ ਹੇਠਾਂ ਦਿੱਤਾ ਲਿੰਕ ਵਰਤਦੇ ਹੋਏ ਰਜਿਸਟਰ ਕਰਕੇ ਗਰੁੱਪ ਨਾਲ ਜੁੜ ਸਕਦੇ ਹੋ:

https://www.facebook.com/groups/SandsSupportGroup/

 

Sands ਯੂਨਾਈਟੇਡ

Sands ਯੂਨਾਈਟੇਡ ਐਫ.ਸੀ. (Sands United FC), ਪਿਤਾਵਾਂ ਅਤੇ ਸੋਗਗ੍ਰਸਤ ਪਰਿਵਾਰ ਦੇ ਹੋਰ ਸਦੱਸਾਂ ਲਈ, ਖੇਡ ਦੇ ਸਾਂਝੇ ਪਿਆਰ ਰਾਹੀਂ ਇਕੱਠੇ ਹੋਣ ਅਤੇ ਸਹਾਇਤਾ ਨੈੱਟਵਰਕ ਪ੍ਰਾਪਤ ਕਰਨ ਦਾ ਬੇਜੋੜ ਤਰੀਕਾ ਹੈ, ਜਿੱਥੇ ਉਹ ਆਪਣੇ ਦੁੱਖ ਬਾਰੇ ਗੱਲ ਕਰਨ ਵਿੱਚ ਸਹਿਜਤਾ ਮਹਿਸੂਸ ਕਰ ਸਕਦੇ ਹਨ, ਜਦੋਂ ਵੀ ਉਹ ਗੱਲਬਾਤ ਲਈ ਤਿਆਰ ਹੋਣ।

ਟੀਮਾਂ, ਹਰੇਕ ਮੈਚ ਵਾਸਤੇ ਬਣਾਈ ਗਈ ਕਿੱਟ ਉੱਤੇ ਪੂਰੇ ਮਾਣ ਦੇ ਨਾਲ ਆਪਣੇ ਬੱਚਿਆਂ ਦੇ ਨਾਮ ਡਿਸਪਲੇ ਕਰਕੇ ਉਹਨਾਂ ਦੀ ਛੋਟੀ ਜਿਹੀ ਜ਼ਿੰਦਗੀ ਨੂੰ ਯਾਦ ਕਰਦੀਆਂ ਹਨ। 

ਇੱਥੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ।

Support for Black communities

Pregnancy and baby loss affects all communities, but we know that some can face additional barriers when looking for support. That's why we have created a safe space for Black parents, family members and others.

Visit the Support for Black communities page to find out more.

Support for South Asian communities

Baby loss affects all communities and here at Sands we recognise the need for greater engagement and tailored support for South Asian parents, family members and others to be able to turn to. That is why we have created this dedicated safe, and confidential space for you.

Visit the Support for South Asian communities page to find out more.

ਸ਼ਿਕਾਇਤ ਕਰਨ ਜਾਂ ਕਾਰਵਾਈ ਕਰਨ ਬਾਰੇ ਸੋਚ ਰਹੇ ਮਾਪਿਆਂ ਲਈ ਜਾਣਕਾਰੀ

ਕੀ ਤੁਸੀਂ ਕਨੂੰਨੀ ਕਾਰਵਾਈ ਕਰਨ ਜਾਂ ਸ਼ਿਕਾਇਤ ਕਰਨ ਬਾਰੇ ਸੋਚ ਰਹੇ ਹੋ?

ਸਾਨੂੰ ਬਹੁਤ ਅਫਸੋਸ ਹੈ ਕਿ ਆਪਣੇ ਬੱਚੇ ਦੀ ਮੌਤ ਦੇ ਬਾਅਦ ਤੁਸੀਂ ਸਹਾਇਤਾ ਦੇ ਲੋੜਵੰਦ ਹੋ ਅਤੇ ਕਨੂੰਨੀ ਕਾਰਵਾਈ ਕਰਨ ਬਾਰੇ ਸੋਚ ਰਹੇ ਹੋ।

ਹੇਠਾਂ ਦਿੱਤੀ ਜਾਣਕਾਰੀ ਇਹ ਫੈਸਲਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਕਿ ਇਹ ਕਾਰਵਾਈ ਕਰਨੀ ਹੈ ਜਾਂ ਨਹੀਂ ਅਤੇ ਇਸ ਵਿੱਚ  ਅੱਗੇ ਕਿਵੇਂ ਵਧਣਾ ਹੈ ਅਤੇ ਉਹ ਸੰਗਠਨ ਅਤੇ ਸੇਵਾਵਾਂ ਦਿੱਤੀਆਂ ਗਈਆਂ ਹਨ, ਜੋ ਇਸ ਮੁਸ਼ਕਲ ਸਮੇਂ ਵਿੱਚ ਤੁਹਾਡੀ ਸਹਾਇਤਾ ਕਰ ਸਕਣਗੀਆਂ। ਤੁਸੀਂ ਸ਼ਾਇਦ ਸਾਡੀ ਹਰੇਕ ਬੱਚੇ ਦੀ ਮੌਤ ਦੀ ਸਮੀਖਿਆ ਕਰਨਾ ਸਬੰਧੀ ਜਾਣਕਾਰੀ ਨੂੰ ਵੀ ਪੜ੍ਹਨਾ ਚਾਹੋਗੇ।

ਪਹਿਲੀ ਦ੍ਰਿਸ਼ਟੀ ਵਿੱਚ ਸ਼ਾਇਦ ਤੁਸੀਂ PALS (ਪੇਸ਼ੈਂਟ ਐਡਵਾਈਜਰੀ ਲਾਈਜਨ (Patient Advisory Liaison)) ਰਾਹੀਂ ਸ਼ਿਕਾਇਤ ਕਰਨਾ ਚਾਹੋਗੇ, ਜਿੱਥੇ ਤੁਹਾਡਾ ਬੱਚਾ ਪੈਦਾ ਹੋਇਆ ਸੀ (ਜਾਂ ਜਿੱਥੇ ਉਸਦੀ ਮੌਤ ਹੋਈ ਸੀ, ਜੇਕਰ ਇਹ ਉਹੀ ਹਸਪਤਾਲ ਨਹੀਂ ਹੈ), ਇਹ ਇੱਕ ਸੇਵਾ ਹੈ। ਹਰੇਕ ਟ੍ਰਸਟ ਜਾਂ ਹੈਲਥ ਬੋਰਡ ਕੋਲ ਉਹਨਾਂ ਦੀ ਵੈਬਸਾਈਟ ਤੇ PALS ਦੇ ਵੇਰਵੇ ਹੁੰਦੇ ਹਨ। 

ਜੇਕਰ ਤੁਸੀਂ ਫੈਸਲਾ ਕਰਦੇ ਹੋ ਕਿ ਤੁਸੀਂ ਕਨੂੰਨੀ ਕਾਰਵਾਈ ਬਾਰੇ ਪੜਤਾਲ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਚੈਰਿਟੀ AvMA (ਮੈਡੀਕਲ ਦੁਰਘਟਨਾਵਾਂ ਦੇ ਖਿਲਾਫ ਕਾਰਵਾਈ) (Action Against Medical Accidents) ਨੂੰ ਸੰਪਰਕ ਕਰੋ

AvMA,  ਆਪਣੀ ਹੈਲਪਲਾਈਨ ਰਾਹੀਂ ਮਦਦ ਅਤੇ ਸਲਾਹ ਮੁਹੱਈਆ ਕਰ ਸਕਦੀ ਹੈ, ਸਾਲਿਸਿਟਰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਅਤੇ ਮੁਆਵਜੇ ਸਬੰਧੀ ਦਾਅਵਿਆਂ ਬਾਰੇ ਸਲਾਹ ਦੇ ਸਕਦੀ ਹੈ। ਕੁਸ਼ਲ ਸਾਲਿਸਿਟਰ ਵੱਲੋਂ ਮੁਫਤ, ਨਿਰਪੱਖ ਸਲਾਹ ਉਪਲਬਧ ਹੈ, ਜੋ ਤੁਹਾਨੂੰ ਹੋਰ ਸੇਵਾਵਾਂ ਬਾਰੇ ਦੱਸ ਸਕਦਾ ਹੈ।

AvMA,  ਜਾਣਕਾਰੀ ਅਤੇ ਸਹਾਇਤਾ ਲੱਭਣ ਵਾਲੇ ਮਾਪਿਆਂ ਲਈ ਖੁਦ ਦੀ ਮਦਦ ਬਾਰੇ ਗਾਈਡੈਂਸ ਤਿਆਰ ਕਰਦੀ ਹੈ। ਇਹ ਗਾਈਡਾਂ ਸਾਲਿਸਿਟਰ ਲੱਭਣ ਬਾਰੇ ਸਲਾਹ ਦਿੰਦੀਆਂ ਹਨ।

Sands ਦੀ ਸੋਗ ਸਬੰਧੀ ਸਹਾਇਤਾ ਸੇਵਾਵਾਂ ਟੀਮ ਤੁਹਾਡੇ ਸੋਗ ਦੇ ਦੌਰਾਨ ਜਜ਼ਬਾਤੀ ਤੌਰ ਤੇ ਤੁਹਾਨੂੰ ਸਹਾਇਤਾ ਦੇਣ ਲਈ ਉਪਲਬਧ ਹੈ। 

5 ਤਰੀਕੇ, ਜਿਹਨਾਂ ਨਾਲ ਤੁਸੀਂ ਕਿਸੇ ਉਸ ਵਿਅਕਤੀ ਦੀ ਮਦਦ ਕਰ ਸਕਦੇ ਹੋ, ਜਿਸਦੇ ਬੱਚੇ ਦੀ ਮੌਤ ਹੋਈ ਹੈ

ਇੱਕ ਲਾਭਕਾਰੀ ਲੀਫਲੈਟ, ਜਿਸਨੂੰ ਮੁਫਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ

ਉਪਯੋਗੀ ਲਿੰਕ ਅਤੇ ਸੰਗਠਨ

Sands ਵਿਖੇ ਅਸੀਂ ਬੱਚੇ ਦੀ ਮੌਤ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਦੇ ਹਾਂ। ਸਾਡੀ ਅਨੁਭਵੀ ਹੈਲਪਲਾਈਨ ਟੀਮ ਤੁਹਾਡੀ ਗੱਲ ਸੁਣਨ ਅਤੇ ਬਿਨਾਂ ਕੋਈ ਰਾਏ ਬਣਾਏ, ਸਹਾਇਤਾ ਅਤੇ ਜਾਣਕਾਰੀ ਪੇਸ਼ ਕਰਨ ਲਈ ਮੌਜੂਦ ਹੈ, ਜਦੋਂ ਵੀ ਤੁਹਾਨੂੰ ਇਸਦੀ ਲੋੜ ਹੋਵੇ।



ਹਾਲਾਂਕਿ, ਤੁਹਾਨੂੰ ਆਪਣੇ ਬੱਚੇ ਦੀ ਮੌਤ ਨਾਲ ਸਬੰਧਤ ਕੋਈ ਮੈਡੀਕਲ ਜਾਂ ਨਿੱਜੀ ਸਮੱਸਿਆ ਹੋ ਸਕਦੀ ਹੈ, ਜਿਸ ਬਾਰੇ ਤੁਸੀਂ ਦੂਜੇ ਸੰਗਠਨ ਤੋਂ ਜਾਣਕਾਰੀ ਲੈਣਾ ਚਾਹੁੰਦੇ ਹੋ। ਹੇਠਾਂ ਅਸੀਂ ਵਿਸ਼ੇ ਮੁਤਾਬਕ, ਹੋਰਾਂ ਵੈਬਸਾਈਟਾਂ ਦੇ ਲਿੰਕ ਦਿੱਤੇ ਹਨ, ਸਾਨੂੰ ਆਸ ਹੈ ਕਿ ਇਹ ਤੁਹਾਡੇ ਲਈ ਉਪਯੋਗੀ ਹੋਣਗੇ।

ਇੱਥੇ ਪੂਰੀ ਸੂਚੀ ਦੇਖੋ

Exit Site