Sands (ਸੈਂਡਸ), ਜਨਮ ਤੋਂ ਪਹਿਲਾਂ, ਇਸਦੇ ਦੌਰਾਨ ਜਾਂ ਜਨਮ ਲੈਂਦੇ ਹੀ ਬੱਚੇ ਦੀ ਮੌਤ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਦਾ ਹੈ। ਸੋਗ ਸਬੰਧੀ ਸਹਾਇਤਾ, ਸਾਡੇ ਵੱਲੋਂ ਕੀਤੇ ਜਾਣ ਵਾਲੇ ਹਰ ਕੰਮ ਵਿੱਚ ਮੁੱਖ ਹੈ।

ਸਾਡੇ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਕੁਝ ਸੇਵਾਵਾਂ ਵਿੱਚ ਮਾਪਿਆਂ, ਪਰਿਵਾਰਾਂ, ਦੇਖਭਾਲਕਰਤਾਵਾਂ ਅਤੇ ਸਿਹਤ ਪੇਸ਼ਾਵਰਾਂ ਲਈ ਇੱਕ ਮੁਫਤ ਰਾਸ਼ਟਰੀ ਹੈਲਪਲਾਈਨ ਅਤੇ ਸੋਗ ਸਬੰਧੀ ਸਹਾਇਤਾ ਐਪ; ਕੁਸ਼ਲ ਸਹਾਇਕਾਂ ਵਾਲੇ ਸਹਾਇਤਾ ਗਰੁੱਪਾਂ ਦਾ ਪੂਰੇ ਯੂ.ਕੇ. ਵਿੱਚ ਨੈੱਟਵਰਕ; ਸੋਗਗ੍ਰਸਤ ਪਰਿਵਾਰਾਂ ਨੂੰ ਇੱਕ-ਦੂਜੇ ਨਾਲ ਜੁੜਨ ਵਿੱਚ ਸਮਰੱਥ ਬਣਾਉਣ ਵਾਲੀ ਔਨਲਾਈਨ ਫੋਰਮ ਅਤੇ ਔਨਲਾਈਨ ਅਤੇ ਪ੍ਰਿੰਟ ਵਿੱਚ ਉਪਲਬਧ ਕਈ ਤਰ੍ਹਾਂ ਦੇ ਸੋਗ ਸਹਾਇਤਾ ਵਸੀਲੇ ਸ਼ਾਮਲ ਹਨ।

ਹਾਲਾਂਕਿ ਅਸੀਂ ਕਾਉਸਲਿੰਗ ਪੇਸ਼ ਨਹੀਂ ਕਰਦੇ, ਫਿਰ ਵੀ ਸਾਡੀ ਹੈਲਪਲਾਈਨ, ਤੁਹਾਡੇ ਖੇਤਰ ਵਿੱਚ ਉਪਲਬਧ ਸਹਾਇਤਾ ਲੱਭਣ ਵਿੱਚ ਅਤੇ ਤੁਹਾਡੇ ਜੀ.ਪੀ. (GP) ਤੋਂ ਰੈਫਰਲ ਦੀ ਬੇਨਤੀ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।

ਸਾਡੀ ਮੁਫਤ ਕਾੱਲ ਹੈਲਪਲਾਈਨ

Sands ਦੀ ਰਾਸ਼ਟਰੀ ਹੈਲਪਲਾਈਨ, ਬੱਚੇ ਦੀ ਮੌਤ ਤੋਂ ਪ੍ਰਭਾਵਿਤ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਗੁਪਤ ਥਾਂ ਮੁਹੱਈਆ ਕਰਦੀ ਹੈ। ਭਾਵੇਂ ਤੁਹਾਡੇ ਬੱਚੇ ਦੀ ਮੌਤ ਹੋਏ ਕਾਫੀ ਸਮਾਂ ਬੀਤ ਚੁੱਕਾ ਹੈ ਜਾਂ ਹੁਣੇ ਜਿਹੇ ਹੀ ਹੋਈ ਹੈ, ਅਸੀਂ ਤੁਹਾਡੇ ਲਈ ਮੌਜੂਦ ਹਾਂ।

ਟੈਲੀਫੋਨ ਹੈਲਪਲਾਈਨ ਤੇ ਲੈਂਡਲਾਈਨਾਂ ਤੋਂ ਅਤੇ ਮੋਬਾਈਲਾਂ ਤੋਂ 0808 164 3332 ਤੇ ਮੁਫਤ ਵਿੱਚ ਫੋਨ ਕੀਤਾ ਜਾ ਸਕਦਾ ਹੈ।

ਹੈਲਪਲਾਈਨ ਕਾੱਲਾਂ ਦਾ ਜਵਾਬ ਕੁਸ਼ਲ ਸੋਗ ਸਬੰਧੀ ਸਹਾਇਤਾ ਸਟਾਫ ਵੱਲੋਂ ਦਿੱਤਾ ਜਾਂਦਾ ਹੈ। ਜੇਕਰ ਕਾਉਂਸਲਿੰਗ ਦੀ ਲੋੜ ਹੈ ਤਾਂ ਅਸੀਂ ਸਲਾਹ ਦਿੰਦੇ ਹਾਂ ਕਿ ਆਪਣੇ ਜੀ.ਪੀ. ਰਾਹੀਂ ਸਹਾਇਤਾ ਲੱਭੋ, ਜੋ ਤੁਹਾਡੀ ਸਥਾਨਕ ਟੀਮ ਨੂੰ ਰੈਫਰਲ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਭਾਸ਼ਾ ਸਬੰਧੀ ਦੁਭਾਸ਼ੀਆਂ ਤੱਕ ਲੈਂਗਵੇਜ ਲਾਈਨ (Language Line) ਰਾਹੀਂ ਪਹੁੰਚਿਆ ਜਾ ਸਕਦਾ ਹੈ। ਜੇਕਰ ਤੁਸੀਂ ਗੈਰ-ਅੰਗਰੇਜ਼ੀ ਸਪੀਕਰ ਲਈ ਸਹਾਇਤਾ ਦੀ ਬੇਨਤੀ ਕਰਨ ਲਈ ਫੋਨ ਕਰ ਰਹੇ ਹੋ ਤਾਂ ਕਿਰਪਾ ਕਰਕੇ ਸਾਡੀ ਹੈਲਪਲਾਈਨ ਤੇ ਫੋਨ ਕਰੋ ਅਤੇ ਸਾਡਾ ਸਟਾਫ ਖੁਸ਼ੀ ਨਾਲ ਤੁਹਾਡੀ ਮਦਦ ਕਰੇਗਾ।

ਹੈਲਪਲਾਈਨ ਟੀਮ ਨੂੰ helpline@sands.org.uk ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ

ਇੱਥੇ ਸਾਡੀ ਹੈਲਪਲਾਈਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ

 

2017-18 ਵਿੱਚ

Image removed.

Sands ਦਾ ਸੋਗ ਸਬੰਧੀ ਸਹਾਇਤਾ ਐਪ

Sands ਦਾ ਸੋਗ ਸਬੰਧੀ ਸਹਾਇਤਾ ਐਪ, ਬੱਚੇ ਦੀ ਮੌਤ ਦਾ ਦੁੱਖ ਭੁਗਤਨ ਵਾਲੇ ਲੋਕਾਂ ਲਈ ਤਿਆਰ ਕੀਤਾ ਗਿਆ ਸੀ।

ਇਸਦਾ ਉਦੇਸ਼ ਸਹੀ ਸਮੇਂ ਤੇ ਸਹੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰਨ ਵਿੱਚ ਸੋਗਗ੍ਰਸਤ ਮਾਪਿਆਂ ਦੀ ਮਦਦ ਕਰਨਾ ਹੈ। ਇਹ ਐਪ ਸਿਹਤ ਦੇਖਭਾਲ ਪੇਸ਼ਾਵਰਾਂ ਵੱਲੋਂ ਵੀ ਵਰਤਿਆ ਜਾ ਸਕਦਾ ਹੈ, ਜੋ ਇਹ ਜਾਣਨਾ ਚਾਹੁੰਦੇ ਹਨ ਕਿ ਸੋਗਗ੍ਰਸਤ ਮਾਪਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਚੰਗੀ ਤਰ੍ਹਾਂ ਸਹਾਇਤਾ ਕਿਵੇਂ ਕੀਤੀ ਜਾਵੇ।



ਇੱਥੇ ਐਪ ਬਾਰੇ ਅਤੇ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ ਕਿ ਤੁਸੀਂ ਇਸਨੂੰ ਕਿਵੇਂ ਡਾਊਨਲੋਡ ਕਰ ਸਕਦੇ ਹੋ

Image removed.

ਸਾਡੇ Sands ਗਰੁੱਪ

ਕਈ ਮਾਪਿਆਂ ਨੂੰ ਲੱਗਦਾ ਹੈ ਕਿ ਸਿਰਫ ਉਹੀ ਲੋਕ ਉਹਨਾਂ ਨੂੰ ਸਮਝ ਸਕਦੇ ਹਨ, ਜਿਹਨਾਂ ਨੇ ਬੱਚੇ ਦੀ ਮੌਤ ਦਾ ਦੁੱਖ ਭੁਗਤਿਆ ਹੈ। 104 ਤੋਂ ਵੱਧ ਸਥਾਨਕ ਸਹਾਇਤਾ ਗਰੁੱਪਾਂ ਦਾ ਸਾਡਾ ਦੇਸ਼ਭਰ ਦਾ ਨੈੱਟਵਰਕ, ਜੋ ਆਮ ਤੌਰ ਤੇ ਸੋਗਗ੍ਰਸਤ ਮਾਪਿਆਂ ਅਤੇ ਪਰਿਵਾਰਕ ਸਦੱਸਾਂ ਵੱਲੋਂ ਚਲਾਇਆ ਜਾਂਦਾ ਹੈ, ਤੁਹਾਨੂੰ ਦੂਜਿਆਂ ਨੂੰ ਮਿਲਣ, ਸਹਾਇਤਾ ਪ੍ਰਾਪਤ ਕਰਨ ਅਤੇ ਆਪਣਾ ਅਨੁਭਵ ਸਾਂਝਾ ਕਰਨ ਦਾ ਮੌਕਾ ਦਿੰਦਾ ਹੈ।

ਜ਼ਿਆਦਾਤਰ Sands ਗਰੁੱਪ ਨਿਯਮਿਤ ਰੂਪ ਨਾਲ ਸਹਾਇਤਾ ਮੀਟਿੰਗਾਂ, ਟੈਲੀਫੋਨ ਸਹਾਇਤਾ ਜਾਂ ਈਮੇਲ ਸਹਾਇਤਾ ਪੇਸ਼ ਕਰਦੇ ਹਨ।

ਇੱਥੇ ਆਪਣਾ ਸਭ ਤੋਂ ਨਜ਼ਦੀਕੀ ਗਰੁੱਪ ਲੱਭੋ

 

Image removed.

Exit Site