ਜਦੋਂ ਕੋਈ ਬੱਚਾ ਸੋਗਗ੍ਰਸਤ ਹੁੰਦਾ ਹੈ ਤਾਂ ਅਸੀਂ ਉਸਦੇ ਦੁੱਖ ਨੂੰ ਅਣਦੇਖਾ ਨਹੀਂ ਕਰ ਸਕਦੇ ਅਤੇ ਕਰਨਾ ਵੀ ਨਹੀਂ ਚਾਹੀਦਾ। ਇਸਦਾ ਪਤਾ ਲਗਾਉਣ ਅਤੇ ਇਸਨੂੰ ਸਾਂਝਾ ਕਰਨ ਵਿੱਚ ਉਹਨਾਂ ਦੀ ਮਦਦ ਕਰਕੇ, ਅਸੀਂ ਇਸਦਾ ਅਨੁਭਵ ਕਰਦੇ ਹੋਏ ਜਿਓਣ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹਾਂ। 

ਯੂ.ਕੇ. (UK) ਵਿੱਚ,  ਹਰ ਸਾਲ 4,500 ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸਦਾ ਮਤਲਬ ਹੈ ਕਿ ਬਹੁਤ ਸਾਰੇ ਪਰਿਵਾਰਾਂ ਨੂੰ ਹਰ ਉਮਰ ਦੇ ਭੈਣ-ਭਰਾਵਾਂ ਨੂੰ ਸਮਝਾਉਣ ਦੀ ਲੋੜ ਹੁੰਦੀ ਹੈ ਕਿ ਉਹਨਾਂ ਦਾ ਨਵਜਾਤ ਭਰਾ ਜਾਂ ਭੈਣ ਘਰ ਨਹੀਂ ਆਵੇਗਾ। ਛੋਟੇ ਬੱਚੇ ਸ਼ਾਇਦ ਉਸ ਸਮੇਂ ਮੌਤ ਦੀ ਧਾਰਨਾ ਨੂੰ ਨਹੀਂ ਸਮਝ ਸਕਦੇ, ਪਰੰਤੂ ਮਾਪਿਆਂ ਅਤੇ ਹੋਰਾਂ ਰਿਸ਼ਤੇਦਾਰਾਂ ਵੱਲੋਂ ਅਨੁਭਵ ਕੀਤਾ ਜਾਣ ਵਾਲਾ ਦੁੱਖ ਉਹਨਾਂ ਦੀਆਂ ਵਿਵਹਾਰਕ ਅਤੇ ਜਜ਼ਬਾਤੀ ਜ਼ਿੰਦਗੀਆਂ ਤੇ ਅਸਰ ਪਾਵੇਗਾ ਕਿਉਂਕਿ ਉਹ ਬੱਚੇ ਦੀ ਮੌਤ ਦੇ ਨਾਲ ਸਮਾਯੋਜਨ ਕਰ ਰਹੇ ਹੁੰਦੇ ਹਨ।

ਇਸ ਪੰਨੇ ਦਾ ਉਦੇਸ਼ ਮਾਪਿਆਂ ਨੂੰ ਕੁਝ ਉਪਯੋਗੀ ਵਸੀਲੇ ਪੇਸ਼ ਕਰਨਾ ਹੈ, ਤਾਂ ਜੋ ਉਹ ਹਰ ਉਮਰ ਦੇ ਭੈਣ-ਭਰਾਵਾਂ ਦੇ ਨਾਲ ਗੱਲਬਾਤ ਸ਼ੁਰੂ ਕਰ ਸਕਣ, ਨਾਲ ਹੀ, ਬੱਚਿਆਂ ਲਈ ਆਪਣੇ ਨਵਜਾਤ ਭਰਾ ਜਾਂ ਭੈਣ ਨੂੰ ਯਾਦ ਕਰਨ ਅਤੇ ਇਹ ਦੱਸਣ ਕਿ ਉਹ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ, ਸੁਝਾਈ ਗਈ ਗਤੀਵਿਧੀਆਂ ਪੇਸ਼ ਕਰਦਾ ਹੈ।

Photo of 2 bereaved siblings lighting candles in memory, young children

ਅਧਿਆਪਕਾਂ ਅਤੇ ਸਕੂਲਾਂ ਲਈ ਵਸੀਲਿਆਂ ਵਿੱਚ ਸ਼ਾਮਲ ਹਨ, ਉਹਨਾਂ ਬੱਚਿਆਂ ਦੇ ਭੈਣ-ਭਰਾਵਾਂ ਦੇ ਸਹਿਯੋਗ ਵਿੱਚ ਮਦਦ ਕਰਨਾ, ਜਿਹਨਾਂ ਦੀ ਮੌਤ ਸਕੂਲ ਜਾਂ ਹੋਰ ਸੈਟਿੰਗਾਂ ਵਿੱਚ ਹੋ ਚੁੱਕੀ ਹੈ।

ਦ ਸਟਾਰਸ (The Stars) ਕਹਾਣੀ ਪੁਸਤਕ ਐਨੀਮੇਸ਼ਨ

ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇਹ ਖੂਬਸੂਰਤ ਐਨੀਮੇਸ਼ਨ ਸਾਂਝਾ ਕਰ ਸਕੇ ਹਾਂ, ਜੋ ਇਸ ਬਾਰੇ ਗੱਲ ਕਰਦੇ ਹੋਏ ਕਿ ਕਿੱਟੀ (Kitty) ਨਾਮਕ ਬੱਚੇ ਨਾਲ ਕੀ ਹੋਇਆ ਹੋਵੇਗਾ, ਦੋ ਛੋਟੇ ਬੱਚਿਆਂ ਦੀ ਇਸ ਕਹਾਣੀ ਨੂੰ ਕੈਪਚਰ ਕਰਦਾ ਹੈ। 

ਦ ਸਟਾਰਸ ਵਿੱਚ, ਉਹਨਾਂ ਮੁੱਦਿਆਂ ਅਤੇ ਸਵਾਲਾਂ ਦੀ ਪੜਚੋਲ ਕਰਨ ਵਿੱਚ ਮਦਦ ਲਈ ਛੋਟੇ ਬੱਚਿਆਂ ਦੀ ਮਦਦ ਲਈ ਕਹਾਣੀ ਦਿੱਤੀ ਗਈ ਹੈ, ਜਦੋਂ ਮੰਦੇ ਭਾਗਾਂ ਨਾਲ ਬੱਚੇ ਦੀ ਮੌਤ ਹੋ ਜਾਂਦੀ ਹੈ। ਇਹ ਭੈਣ-ਭਰਾਵਾਂ, ਕਜਿਨਾਂ ਅਤੇ ਦੋਸਤਾਂ ਲਈ ਖਾਸ ਤੌਰ ਤੇ ਉਪਯੋਗੀ ਹੋ ਸਕਦੀ ਹੈ। 

ਪੁਸਤਕ ਦੀ ਹਾਰਡ ਕਾਪੀ ਨੂੰ ਸਾਡੀ Sands ਦੁਕਾਨ ਤੋਂ ਆਰਡਰ ਕੀਤਾ ਜਾ ਸਕਦਾ ਹੈ।

ਬੱਚਿਆਂ ਦੀਆਂ ਵਰਕਬੁੱਕਸ

ਤੁਸੀਂ ਇਹਨਾਂ ਖੂਬਸੂਰਤ ਵਰਕਬੁੱਕਸ ਦੁਆਰਾ ਬੱਚਿਆਂ ਨੂੰ ਆਪਣੇ ਜਜ਼ਬਾਤ ਸਾਂਝਾ ਕਰਨ ਵਿੱਚ ਮਦਦ ਕਰ ਸਕਦੇ ਹੋ, ਜੋ ਖਾਸ ਤੌਰ ਤੇ Sands ਦੁਆਰਾ ਤਿਆਰ ਕੀਤੀਆਂ ਗਈਆਂ ਹਨ।