Sands ਦੀ ਰਾਸ਼ਟਰੀ ਹੈਲਪਲਾਈਨ, ਬੱਚੇ ਦੀ ਮੌਤ ਤੋਂ ਪ੍ਰਭਾਵਿਤ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਗੁਪਤ ਥਾਂ ਮੁਹੱਈਆ ਕਰਦੀ ਹੈ। ਭਾਵੇਂ ਤੁਹਾਡੇ ਬੱਚੇ ਦੀ ਮੌਤ ਹੋਏ ਕਾਫੀ ਸਮਾਂ ਬੀਤ ਚੁੱਕਾ ਹੈ ਜਾਂ ਹੁਣੇ ਜਿਹੇ ਹੀ ਹੋਈ ਹੈ, ਅਸੀਂ ਤੁਹਾਡੇ ਲਈ ਮੌਜੂਦ ਹਾਂ।

Helpline-5  

ਟੈਲੀਫੋਨ ਹੈਲਪਲਾਈਨ ਤੇ ਲੈਂਡਲਾਈਨਾਂ ਤੋਂ ਅਤੇ ਮੋਬਾਈਲਾਂ ਤੋਂ 0808 164 3332 ਤੇ ਮੁਫਤ ਵਿੱਚ ਫੋਨ ਕੀਤਾ ਜਾ ਸਕਦਾ ਹੈ।

ਤੁਸੀਂ ਟੀਮ ਨੂੰ helpline@sands.org.uk ਤੇ ਈਮੇਲ ਵੀ ਕਰ ਸਕਦੇ ਹੋ

 

ਖੁੱਲ੍ਹਣ ਦੇ ਸਮੇਂ ਅਤੇ ਗੁਪਤਤਾ 

ਟੀਮ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਅਤੇ ਹਰੇਕ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਗੱਲ ਕਰਨ ਲਈ ਉਪਲਬਧ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਅਸੀਂ ਬੈਂਕ ਵਾਲੀਆਂ ਛੁੱਟੀਆਂ ਦੇ ਦੌਰਾਨ ਮੌਜੂਦ ਨਹੀਂ ਹੁੰਦੇ ਹਾਂ, ਜਦੋਂ ਤੱਕ ਕਿ ਵੈਬਸਾਈਟ ਤੇ ਨਾ ਦੱਸਿਆ ਗਿਆ ਹੋਵੇ।

ਅਸੀਂ ਇੱਕ ਘੰਟੇ ਤੱਕ ਲਈ ਟੈਲੀਫੋਨ ਤੇ ਸਹਾਇਤਾ ਪੇਸ਼ ਕਰਦੇ ਹਾਂ। ਇਹ ਇੱਕੋ ਵਾਰ ਦੀ ਕਾੱਲ ਜਾਂ ਵਾਰ-ਵਾਰ ਕਈ ਕਾੱਲਾਂ ਲਈ ਹੋ ਸਕਦਾ ਹੈ।

ਅਸੀਂ ਵੀਕੈਂਡ ਨੂੰ ਛੱਡ ਕੇ, ਜਦੋਂ ਹੈਲਪਲਾਈਨ ਬੰਦ ਹੁੰਦੀ ਹੈ, ਬਾਕੀ ਦਿਨ 48 ਘੰਟੇ ਦੇ ਅੰਦਰ ਸਾਰੀਆਂ ਈਮੇਲਾਂ ਦਾ ਜਵਾਬ ਦੇਣ ਦਾ ਉਦੇਸ਼ ਰੱਖਦੇ ਹਾਂ। ਟੀਮ ਯੂ.ਕੇ. ਦੇ ਬਾਹਰ ਦੀਆਂ ਈਮੇਲਾਂ ਦੇ ਜਵਾਬ ਵੀ ਦਿੰਦੀ ਹੈ।

ਕਾੱਲਾਂ ਅਤੇ ਈਮੇਲਾਂ ਗੁਪਤ ਹੁੰਦੀਆਂ ਹਨ। ਅਸੀਂ Sands ਦੇ ਬਾਹਰ ਜਾਣਕਾਰੀ ਸਾਂਝੀ ਨਹੀਂ ਕਰਦੇ, ਸਿਵਾਏ ਇਸਦੇ ਕਿ ਤੁਹਾਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਦਾ ਕੋਈ ਤਤਕਾਲੀ ਜੋਖਮ ਹੋਵੇ।

Helpline-5

ਹੈਲਪਲਾਈਨ ਤੇ ਅਸੀਂ ਕਿਸਦੀ ਸਹਾਇਤਾ ਕਰਦੇ ਹਾਂ?

  • ਸੋਗਗ੍ਰਸਤ ਮਾਪੇ
  • ਸੋਗਗ੍ਰਸਤ ਦਾਦਾ-ਦਾਦੀ
  • ਪਰਿਵਾਰ ਦੇ ਦੂਜੇ ਸਦੱਸ
  • ਦੋਸਤ ਅਤੇ ਸਹਿਕਰਮੀ
  • ਸਿਹਤ ਦੇਖਭਾਲ ਪੇਸ਼ਾਵਰ
  • ਸੋਗਗ੍ਰਸਤ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੇ ਦੂਜੇ ਪੇਸ਼ਾਵਰ

ਤੁਹਾਡੀ ਕਾੱਲ ਜਾਂ ਈਮੇਲ ਦਾ ਜਵਾਬ ਕੌਣ ਦੇਵੇਗਾ?

ਗੁਪਤ, ਗੈਰ-ਅਲੋਚਨਾਤਮਕ ਅਤੇ ਹਮਦਰਦੀਪੂਰਣ ਸਹਾਇਤਾ ਪੇਸ਼ ਕਰਨ ਲਈ, ਸਾਡੀ ਸਮਰਪਿਤ ਅਤੇ ਅਨੁਭਵੀ ਹੈਲਪਲਾਈਨ ਸਟਾਫ ਦੀ ਇੱਕ ਛੋਟੀ ਜਿਹੀ ਟੀਮ ਹੈ। ਅਸੀਂ ਸਮਝਦੇ ਹਾਂ ਕਿ ਕਦੇ-ਕਦਾਈਂ ਜਜ਼ਬਾਤਾਂ ਅਤੇ ਸੋਗ ਬਾਰੇ ਗੱਲ ਕਰਨਾ ਮੁਸ਼ਕਲ ਹੋ ਸਕਦਾ ਹੈ ਪਰੰਤੂ ਸਾਨੂੰ ਆਸ ਹੈ ਕਿ ਅਸੀਂ ਤੁਹਾਡੀ ਗੱਲ ਸਮਝਣ ਵਾਸਤੇ ਤੁਹਾਨੂੰ ਪੂਰਾ ਸਮਾਂ ਦੇ ਸਕਾਂਗੇ।

ਜਦੋਂ ਤੁਸੀਂ ਹੈਲਪਲਾਈਨ ਨੂੰ ਸੰਪਰਕ ਕਰੋ ਤਾਂ ਤੁਸੀਂ ਕੀ ਆਸ ਕਰ ਸਕਦੇ ਹੋ
 

Sands ਦੀ ਰਾਸ਼ਟਰੀ ਹੈਲਪਲਾਈਨ ਪੂਰੇ ਯੂ.ਕੇ, (ਇੰਗਲੈਂਡ, ਵੇਲਸ, ਸਕੌਟਲੈਂਡ ਅਤੇ ਉੱਤਰੀ ਆਇਰਲੈਂਡ) ਵਿੱਚ ਸਹਾਇਤਾ ਪੇਸ਼ ਕਰਦੀ ਹੈ ਅਤੇ ਹੇਠਾਂ ਦਿੱਤੇ ਤਰੀਕਿਆਂ ਵਿੱਚ ਸਹਾਇਤਾ ਪੇਸ਼ ਕਰਦੀ ਹੈ:

  • ਸੋਗ ਸਬੰਧੀ ਸਹਾਇਤਾ (ਸੋਗ, ਗੁੱਸੇ, ਨਿਰਾਸਾ, ਸ਼ਰਮਿੰਦਗੀ, ਚਿੰਤਾ ਕਰਨ ਨਾਲ ਨਿਪਟਣਾ, ਭਵਿੱਖ ਦਾ ਸਾਮ੍ਹਣਾ)
  • ਬੱਚੇ ਦੀ ਮੌਤ ਦੇ ਬਾਅਦ ਲੋੜੀਂਦੇ ਫੈਸਲਿਆਂ ਨਾਲ ਸਬੰਧੀ ਵਿਵਹਾਰਕ ਜਾਣਕਾਰੀ
  • ਉਪਲਬਧ ਸਥਾਨਕ Sands ਗਰੁੱਪ ਸਹਾਇਤਾ ਅਤੇ ਸਾਡੀ ਔਨਲਾਈਨ ਕਮਿਉਨਿਟੀ ਬਾਰੇ ਜਾਣਕਾਰੀ
  • ਬੱਚੇ ਦੀ ਮੌਤ ਦੇ ਬਾਅਦ ਦੂਜੀ ਗਰਭ ਅਵਸਥਾ ਨਾਲ ਨਿਪਟਣਾ
  • ਸੋਗਗ੍ਰਸਤ ਮਾਪੇ ਦੀ ਸਹਾਇਤਾ ਕਰਨ ਬਾਰੇ ਸਲਾਹ
  • ਹੋਰਾਂ ਸੰਗਠਨਾਂ ਬਾਰੇ ਦੱਸਣਾ, ਜਿੱਥੇ ਢੁੱਕਵਾਂ ਹੋਵੇ

ਅਸੀਂ Sands ਦੀ ਹੈਲਪਲਾਈਨ ਬਾਰੇ ਤੁਹਾਡੇ ਫੀਡਬੈਕ ਦਾ ਸੁਆਗਤ ਕਰਦੇ ਹਾਂ ਅਤੇ ਧੰਨਵਾਦੀ ਹੋਵਾਂਗੇ, ਜੇਕਰ ਤੁਸੀਂ ਇਹ ੋਟਾ ਸਰਵੇਖਣ  ਪੂਰਾ ਕਰ ਸਕੋ। 

Sands ਦੀ ਹੈਲਪਲਾਈਨ, ਹੈਲਪਲਾਈਨਸ ਪਾਰਟਨਰਸ਼ਿਪਸ (Helplines Partnerships) ਦੀ ਮੈਂਬਰ ਹੈ ਅਤੇ 2018 ਤੋਂ ਮਾਨਤਾ ਪ੍ਰਾਪਤ ਹੈ।

Helplines Partnerships member logo=

 

Exit Site